ਕੁਰੂਕੁਸ਼ੇਤਰ— ਪਿੰਡ ਰਾਵਾ 'ਚ ਗੰਨੇ ਦੇ ਖੇਤ 'ਚੋਂ ਐਤਵਾਰ ਨੂੰ ਕੱਟੀ ਬਾਂਹ ਮਿਲੀ ਹੈ। ਇਹ ਬਾਂਹ ਜਿੱਥੇ ਗਰਦਨ ਮਿਲੀ ਸੀ, ਉੱਥੋਂ ਕਰੀਬ ਇਕ ਕਿਲੋਮੀਟਰ ਦੂਰ ਮਿਲੀ ਹੈ। ਥਾਣਾ ਇੰਚਾਰਜ ਦਲੀਪ ਕੁਮਾਰ ਨੇ ਦੱਸਿਆ ਕਿ ਐਤਵਾਰ ਦੀ ਸ਼ਾਮ ਵਿਕਰਮ ਕੁਮਾਰ ਦੇ ਖੇਤ 'ਚ ਗੰਨੇ ਦੀ ਛਿਲਾਈ ਚੱਲ ਰਹੀ ਸੀ ਤਾਂ ਵਿਚ ਕੱਟੀ ਬਾਂਹ ਮਿਲੀ। ਵਿਕਰਮ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਨੇ ਬਾਂਹ ਨੂੰ ਕਬਜ਼ੇ 'ਚ ਲਿਆ। ਪੁਲਸ ਅਨੁਸਾਰ ਹੋਰ ਅੰਗ ਵੀ ਮਿਲਣ ਦੀ ਸੰਭਾਵਨਾ ਹੈ। ਜੇਕਰ ਇਕ ਬਾਂਹ ਮਿਲੀ ਤਾਂ ਹੋ ਸਕਦਾ ਹੈ ਕਿ ਹੋਰ ਅੰਗ ਵੀ ਇਸ ਪਿੰਡ ਦੇ ਖੇਤਾਂ 'ਚ ਹੋਣ। ਹੁਣ ਪੁਲਸ ਖੇਤਾਂ ਦੀ ਵੀ ਜਾਂਚ ਕਰੇਗੀ। ਐਤਵਾਰ ਨੂੰ ਖੋਜੀ ਕੁੱਤਿਆਂ ਨੂੰ ਰਾਵਾ 'ਚ ਬੁਲਾਇਆ ਪਰ ਕੋਈ ਸਫਲਤਾ ਹੱਥ ਨਹੀਂ ਲੱਗੀ।
ਕਿਆਸ ਲਾਇਆ ਜਾ ਰਿਹਾ ਹੈ ਕਿ ਵਿਅਕਤੀ ਦਾ ਕਤਲ ਬੇਰਹਿਮੀ ਨਾਲ ਕੀਤਾ ਹੈ। ਜ਼ਿਕਰਯੋਗ ਹੈ ਕਿ 13 ਜਨਵਰੀ ਨੂੰ ਪਿੰਡ ਰਾਵਾ 'ਚ ਪੁਰਸ਼ ਦੀ ਕੱਟੀ ਗਰਦਨ ਮਿਲੀ ਸੀ। ਇਸ ਨੂੰ ਕੁੱਤਿਆਂ ਨੇ ਨੋਚਿਆ ਹੋਇਆ ਸੀ ਅਤੇ ਮੂੰਹ 'ਚ ਇਕ ਦੰਦ ਸੀ। ਗਰਦਨ ਦੇਖ ਕੇ ਅੰਦਾਜਾ ਲਾਇਆ ਸੀ ਕਿ ਇਹ 55-60 ਸਾਲ ਦੇ ਵਿਅਕਤੀ ਦੀ ਸੀ। ਮਾਮਲੇ ਨੂੰ ਜ਼ਮੀਨ-ਜਾਇਦਾਦ ਕਾਰਨ ਕਤਲ ਅਤੇ ਤਾਂਤਰਿਕ ਕ੍ਰਿਆ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਸ ਨੇ ਅਣਪਛਾਤੇ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਬੈਂਗਲੁਰੂ ਹਵਾਈ ਅੱਡੇ 'ਤੇ ਸੀ.ਆਈ.ਐਸ.ਐਫ. ਜਵਾਨ ਨੇ ਕੀਤੀ ਖੁਦਕੁਸ਼ੀ
NEXT STORY