ਸੋਨੀਪਤ— ਇੱਥੇ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਆਏ ਦਿਨ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ। ਬੀਤੀ ਰਾਤ ਸੋਨੀਪਤ ਓਲਡ ਡੀ.ਸੀ. ਰੋਡ 'ਤੇ ਸਥਿਤ ਕੋਹੀਨੂਰ ਮੋਬਾਈਲ ਦੀ ਦੁਕਾਨ ਦਾ ਸ਼ਟਰ ਉਖਾੜ ਕੇ 2 ਲੱਖ ਰੁਪਏ ਦੇ ਨੇੜੇ-ਤੇੜੇ ਦੇ ਮੋਬਾਈਲ ਚੋਰੀ ਕਰ ਕੇ ਲੈ ਗਏ। ਇਹ ਤਸਵੀਰਾਂ ਓਲਡ ਡੀ.ਸੀ. ਰੋਡ 'ਤੇ ਚੋਰੀ ਹੋਈ ਮੋਬਾਈਲ ਦੀ ਦੁਕਾਨ ਦੇ ਸਾਹਮਣੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਹੈ, ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਤਿੰਨ ਚੋਰ ਆਟੋ 'ਚ ਸਵਾਰ ਹੋ ਕੇ ਮੋਬਾਈਲ ਦੀ ਦੁਕਾਨ 'ਤੇ ਆਉਂਦੇ ਹਨ। ਪਹਿਲਾਂ ਦੁਕਾਨ ਦੇ ਸਾਹਮਣੇ ਆਟੋ ਤੋਂ ਆਉਂਦੇ ਹਨ। ਇੱਧਰ-ਉੱਧਰ ਦੇਖ ਕੇ ਦੁਕਾਨ ਦਾ ਸ਼ਟਰ ਉਖਾੜ ਕੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਹਨ ਅਤੇ ਦੁਕਾਨ 'ਚ ਰੱਖੇ ਮੋਬਾਈਲ ਨੂੰ ਬੈਗ 'ਚ ਭਰ ਕੇ ਲੈ ਉੱਡਦੇ ਹਨ। ਹਾਲਾਂਕਿ ਇਸ ਰੋਡ ਤੋਂ ਲੰਘ ਰਹੇ ਲੋਕਾਂ ਨੂੰ ਇਸ ਦੀ ਭਣਕ ਤੱਕ ਨਹੀਂ ਲੱਗਦੀ।
ਦੁਕਾਨ ਦੇ ਮਾਲਕ ਉਮੇਸ਼ ਆਹੂਜਾ ਨੇ ਦੱਸਿਆ ਕਿ ਸਾਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਸਾਡੀ ਦੁਕਾਨ ਦਾ ਸ਼ਟਰ ਉਖਾੜਿਆ ਹੋਇਆ ਹੈ, ਅਸੀਂ ਦੁਕਾਨ 'ਤੇ ਆ ਕੇ ਦੇਖਿਆ ਤਾਂ ਦੁਕਾਨ 'ਚ 2 ਲੱਖ ਰੁਪਏ ਦੇ ਨੇੜੇ-ਤੇੜੇ ਦੇ ਰੱਖੇ ਮੋਬਾਈਲ ਚੋਰੀ ਹੋਏ ਹਨ। ਹਾਲਾਂਕਿ ਪੁਲਸ ਇਸ ਮਾਮਲੇ 'ਚ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਦੇਖਣ 'ਚ ਲੱਗੀ ਹੋਈ ਹੈ। ਇਸ ਮਾਮਲੇ 'ਚ ਪੁਲਸ ਮੀਡੀਆ ਤੋਂ ਦੂਰੀ ਬਣਾਏ ਹੋਏ ਹਨ।
ਜੋਧਪੁਰ ਦੇ ਇੱਕ ਮਕਾਨ 'ਚ ਛਾਪੇਮਾਰੀ ਦੌਰਾਨ ਦੇਹ ਵਪਾਰਿਆਂ ਨੂੰ ਕੀਤਾ ਗ੍ਰਿਫਤਾਰ, ਮਾਮਲਾ ਦਰਜ
NEXT STORY