ਚੱਲਦੀ ਟਰੇਨ ਨਾਲ ਸੈਲਫੀ ਲੈਣੀ ਤਿੰਨ ਦੋਸਤਾਂ ਨੂੰ ਪਈ ਭਾਰੀ, ਹੋਇਆ ਇਹ ਹਾਲ (ਤਸਵੀਰਾਂ)

You Are HereNational
Friday, April 21, 2017-1:15 PM

ਕਟਿਹਾਰ— ਇੱਥੇ ਨੌਜਵਾਨਾਂ ਨੂੰ ਸੈਲਫੀ ਲੈਣਾ ਭਾਰੀ ਪੈ ਗਿਆ। ਚੱਲਦੀ ਟਰੇਨ ਨਾਲ ਸੈਲਫੀ ਲੈਣ ਦੀ ਕੋਸ਼ਿਸ਼ 'ਚ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤੀਜੇ ਨੇ ਨਦੀ 'ਚ ਛਾਲ ਮਾਰ ਕੇ ਜਾਨ ਬਚਾਈ। ਘਟਨਾ ਸ਼ੁੱਕਰਵਾਰ ਦੀ ਸਵੇਰ ਬਿਹਾਰ ਦੇ ਕਟਿਹਾਰ ਜ਼ਿਲੇ ਦੇ ਕੋਸੀ ਲਾਲ ਪੁੱਲ 'ਤੇ ਵਾਪਰੀ।
ਪ੍ਰਾਪਤ ਜਾਣਕਾਰੀ ਅਨੁਸਾਰ ਕਟਿਹਾਰ ਦੇ ਲਲਿਆਹੀ ਸ਼ਿਵਾਜੀ ਨਗਰ ਦੇ ਤਿੰਨ ਦੋਸਤ ਸਮੀਰ ਚੌਧਰੀ, ਰੋਸ਼ਨ ਕੁਮਾਰ ਅਤੇ ਬਿੱਟੂ ਪਾਸਵਾਨ ਲਾਲ ਪੁੱਲ ਕੋਲ ਬੈਠੇ ਸਨ। ਕਟਿਹਾਰ ਬਰੌਲੀ ਰੇਲ ਰੂਟ 'ਤੇ ਡਾਊਨ ਨਾਰਥ ਈਸਟ ਟਰੇਨ ਆ ਰਹੀ ਸੀ। ਟਰੇਨ ਆਉਂਦੀ ਦੇਖ ਤਿੰਨੋਂ ਪੁੱਲ 'ਤੇ ਟਰੇਨ ਨਾਲ ਸੈਲਫੀ ਲੈਣ ਲੱਗੇ। ਟਰੇਨ ਨੇੜੇ ਆਉਂਦੀ ਦੇਖ ਬਿੱਟੂ ਨੇ ਤਾਂ ਨਦੀ 'ਚ ਛਾਲ ਮਾਰ ਦਿੱਤੀ ਪਰ ਸਮੀਰ ਅਤੇ ਰੋਸ਼ਨ ਟਰੇਨ ਦੀ ਲਪੇਟ 'ਚ ਆ ਗਏ। ਹਾਦਸੇ ਤੋਂ ਬਾੱਦ ਦੋਹਾਂ ਨੌਜਵਾਨਾਂ ਦੀਆਂ ਲਾਸ਼ ਪੁੱਲ ਹੇਠੋਂ ਮਿਲੀਆਂ। ਨਜ਼ਦੀਕੀ ਲੋਕਾਂ ਨੇ ਨਦੀ 'ਚ ਛਾਲ ਮਾਰਨ ਵਾਲੇ ਤੀਜੇ ਨੌਜਵਾਨ ਬਿੱਟੂ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਉਸ ਦੀ ਹਾਲਤ ਗੰਭੀਰ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.