ਹੈਦਰਾਬਾਦ 'ਚ 1 ਕਰੋੜ 35 ਲੱਖ 80 ਹਜ਼ਾਰ ਦੇ ਪੁਰਾਣੇ ਨੋਟਾਂ ਸਣੇ ਤਿੰਨ ਲੋਕ ਗ੍ਰਿਫਤਾਰ

You Are HereNational
Monday, March 20, 2017-10:14 PM

ਹੈਦਰਾਬਾਦ— ਇਥੋਂ ਦੀ ਪੁਲਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਵੱਡੀ ਗਿਣਤੀ 'ਚ 500 ਅਤੇ 1000 ਦੇ ਨੋਟ ਬਰਾਮਦ ਹੋਏ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਵਿਅਕਤੀਆਂ ਕੋਲੋਂ 1,35,80000 ਰੁਪਏ ਬਰਾਮਦ ਕੀਤੇ ਗਏ ਹਨ ਅਤੇ ਇਹ ਸਾਰੇ ਨੋਟ 500 ਅਤੇ 1000 ਦੇ ਹਨ। ਇਨ੍ਹਾਂ ਤਿੰਨਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਇਨ੍ਹਾਂ ਕੋਲੋਂ ਲਗਾਤਾਰ ਪੁੱਛ ਗਿੱਛ ਕੀਤੀ ਜਾ ਰਹੀ ਹੈ।

Popular News

!-- -->