ਸਪੈਟਿਕ ਟੈਂਕ ਦੀ ਸਫਾਈ ਕਰਨ ਦੌਰਾਨ ਤਿੰਨ ਕਰਮਚਾਰੀਆਂ ਦੀ ਮੌਤ

You Are HereNational
Friday, February 17, 2017-11:39 AM
ਮੁੰਬਈ— ਉੱਪ ਨਗਰੀ ਮਲਾੜ 'ਚ ਅੱਜ ਇਕ ਸਪੈਟਿਕ ਟੈਂਕ 'ਚ ਸਫਾਈ ਕਰਨ ਦੌਰਾਨ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਇਲਾਕੇ 'ਚ ਐਂਟੋਨੀ ਚਰਚ 'ਚ ਸਵੇਰੇ ਕਰੀਬ ਸਾਢੇ ਦੱਸ ਵਜੇ ਦੇ ਕਰੀਬ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੂੰ ਦੋ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੂਰਤੀ ਹਰੀਜਨ (30) ਮਾਇਆ ਹਰੀਜਨ (26) ਅਤੇ ਕਾਸ਼ੀ ਹਰੀਜਨ (45) ਦੇ ਰੂਪ 'ਚ ਕੀਤੀ ਗਈ ਹੈ। ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.