ਜੈਪੁਰ— ਸ਼ਹਿਰ 'ਚ ਇਕ ਅਜਿਹਾ ਹਾਈ ਪ੍ਰੋਫਾਈਲ ਗਿਰੋਹ ਸਰਗਰਮ ਹੈ, ਜੋ ਬੱਚਿਆਂ ਨੂੰ ਲਗਜ਼ਰੀ ਗੱਡੀਆਂ 'ਤੇ ਵਿਆਹ ਸਮਾਰੋਹ 'ਚ ਲੈ ਕੇ ਜਾਂਦਾ ਹੈ ਅਤੇ ਉਨ੍ਹਾਂ ਤੋਂ ਸਮਾਰੋਹ 'ਚੋਂ ਲਾੜਾ-ਲਾੜੀ ਅਤੇ ਨਜ਼ਦੀਕੀ ਲੋਕਾਂ ਦਾ ਸਾਮਾਨ ਅਤੇ ਬੈਗ ਚੋਰੀ ਕਰਵਾਉਂਦਾ ਹੈ। ਸੋਮਵਾਰ ਨੂੰ ਜਗਤਪੁਰਾ ਸਥਿਤ ਕਲਿਆਣ ਮੈਰਿਜ ਗਾਰਡਨ 'ਚ ਵੀ ਇਸੇ ਤਰ੍ਹਾਂ ਨਾਲ ਹਾਈ ਪ੍ਰੋਫਾਈਲ ਗਿਰੋਹ ਬੱਚਿਆਂ ਨੂੰ ਨਵੇਂ ਕੱਪੜੇ ਪਾ ਕੇ ਲੈ ਕੇ ਆਏ ਅਤੇ 2 ਲੱਖ ਰੁਪਏ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ। ਪਤਾ ਲੱਗਣ 'ਤੇ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖੀ ਤਾਂ ਗਿਰੋਹ ਦਾ ਪਤਾ ਲੱਗਾ। ਪੀੜਤ ਨੇ ਪ੍ਰਤਾਪ ਨਗਰ ਥਾਣਾ ਪੁਲਸ ਨੂੰ ਫੁਟੇਜ ਦਿੱਤੀ ਹੈ।
ਸੀ.ਬੀ.ਆਈ. ਕਾਲੋਨੀ ਜਗਤਪੁਰਾ ਵਾਸੀ ਦੇਸ਼ਬੰਧੂ ਗੁਪਤਾ ਦੇ ਭਤੀਜੇ ਦਾ ਸੋਮਵਾਰ ਨੂੰ ਵਿਆਹ ਸੀ। ਦੇਸ਼ਬੰਧੂ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਭੀੜ ਘੱਟ ਹੋ ਗਈ ਸੀ। ਗਾਰਡਨ 'ਚ ਬਲ ਰਹੀ ਅੰਗੀਠੀ ਕੋਲ ਰੱਖੀ ਕੁਰਸੀ 'ਤੇ ਬੈਗ ਰੱਖ ਕੇ ਰਿਸ਼ਤੇਦਾਰਾਂ ਨਾਲ ਗੱਲਾਂ ਕਰ ਰਿਹਾ ਸੀ। ਉੱਥੇ ਬੈਠੇ-ਬੈਠੇ ਕੁਝ ਹੀ ਦੇਰ ਬਾਅਦ ਪਲਕ ਝਪਕਦੇ ਹੀ ਬੈਗ ਗਾਇਬ ਹੋ ਗਿਆ। ਬੈਗ 'ਚ ਕਰੀਬ 2 ਲੱਖ ਰੱਖੇ ਹੋਏ ਸਨ। ਉਦੋਂ ਰਾਤ ਨੂੰ ਹੀ ਬੈਗ ਚੋਰੀ ਹੋਣ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ। ਉਸ ਤੋਂ ਬਾਅਦ ਗਾਰਡਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਫੁਟੇਜ ਦੇਖੇ ਤਾਂ ਸਾਹਮਣੇ ਆਇਆ ਕਿ ਬੈਗ ਇਕ ਛੋਟਾ ਬੱਚਾ ਲੈ ਕੇ ਗਿਆ ਹੈ। ਉਸ ਬੱਚੇ ਦੇ ਨਾਲ ਇਕ ਵਿਅਕਤੀ ਵੀ ਦਿਖਾਈ ਦੇ ਰਿਹਾ ਹੈ, ਜੋ ਉਸ ਦੀ ਰੈਕੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।
ਲਾੜੇ ਦਾ ਸੱਚ ਜਾਣ ਕੇ ਹੈਰਾਨ ਹੋਈ ਲਾੜੀ, ਵਿਦਾਈ ਤੋਂ ਬਾਅਦ ਆ ਗਈ ਘਰ ਵਾਪਸ
NEXT STORY