ਪ੍ਰਤਾਪਗੜ੍ਹ 'ਚ ਵਾਪਰਿਆ ਦਰਦਨਾਕ ਕਾਰ ਹਾਦਸਾ, 3 ਦੀ ਮੌਤ ਤੇ 2 ਜ਼ਖਮੀ


You Are HereNational
Tuesday, March 21, 2017-3:27 AM

ਪ੍ਰਤਾਪਗੜ੍ਹ — ਉੱਤਰ ਪ੍ਰਦੇਸ਼ 'ਚ ਪ੍ਰਤਾਪਗੜ੍ਹ ਦੇ ਜੇਠਵਾਰਾ ਖੇਤਰ 'ਚ ਸੋਮਵਾਰ ਨੂੰ ਇਕ ਤੇਜ਼ ਰਫਤਾਰ ਕਾਰ ਦੇ ਦਰਖਤ ਨਾਲ ਟੱਕਰਾ ਜਾਣ ਨਾਲ ਉਸ 'ਚ ਸਵਾਰ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਇਥੇ ਦੱਸਿਆ ਕਿ ਪਟਿਲੁਕੀ ਪਿੰਡ ਨਿਵਾਸੀ ਕੁਝ ਲੋਕ ਕਾਰ 'ਚ ਸਵਾਰ ਹੋ ਕੇ ਜਗਨੰਾਥਪੁਰੀ ਦੇ ਦਰਸ਼ਨ ਕਰਕੇ ਵਾਪਸ ਪਿੰਡ ਨੂੰ ਆ ਰਹੇ ਸਨ। ਭਗਤ ਦਾ ਪੁਰਵਾ ਪਿੰਡ ਕੋਲ ਸਵੇਰੇ ਉਨ੍ਹਾਂ ਦੀ ਕਾਰ ਕੰਟਰੋਲ ਨਾ ਕੇ ਹੋਣ ਕਾਰਨ ਖਜੂਰ ਦੇ ਦਰਖਤ ਨਾਲ ਜਾ ਟਕਰਾਈ। ਹਾਦਸੇ 'ਚ ਬਦਲਾਪੁਰ ਨਿਵਾਸੀ ਅਸ਼ਾਂਕ ਤਿਵਾਰੀ (33) ਜੇ. ਪੀ. ਪ੍ਰਸਾਦ ਤਿਵਾਰੀ (65) ਅਤੇ ਧਾਮਾਪੁਰ ਨਿਵਾਸੀ ਰਮੇਸ਼ ਚੰਦਰ ਮਿਸ਼ਰ (50) ਦੀ ਮੌਕੇ 'ਤੇ ਮੌਤ ਹੋ ਗਈ ਅਤੇ 2 ਹੋਰਨਾਂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਪੁਲਸ ਨੇ ਸ਼ੱਕ ਜਤਾਇਆ ਕਿ ਹਾਦਸੇ ਦੇ ਸਮੇਂ ਕਾਰ ਚਾਲਕ ਨੂੰ ਨੀਂਦ ਆ ਗਈ ਹੋਵੇਗੀ ਜਿਸ ਨਾਲ ਇਹ ਹਾਦਸਾ ਹੋਇਆ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.