ਕਿੱਛਾ— ਚਲਦੀ ਟਰੇਨ ਫੜਨ ਦੀ ਕੋਸ਼ਿਸ਼ 'ਚ ਬਰੇਲੀ ਵਾਸੀ ਵਿਅਕਤੀ ਦਾ ਪੈਰ ਫਿਸਲ ਗਿਆ। ਗੰਭੀਰ ਰੂਪ ਨਾਲ ਜ਼ਖਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ।
ਬਰੇਲੀ ਦੇ ਪੰਜਾਬਪੁਰਾ ਦਾ ਵਾਸੀ ਪ੍ਰਭਾਕਰ ਤ੍ਰਿਪਾਠੀ ਪੁੱਤਰ ਮਹੇਂਦਰ ਤ੍ਰਿਪਾਠੀ ਰੁਦਰਪੁਰ ਸਿਡਕੁਲ ਦੀ ਇਕ ਫੈਕਟਰੀ 'ਚ ਕੰਮ ਕਰਦਾ ਸੀ ਅਤੇ ਰੋਜ਼ ਅਪ-ਡਾਊਨ ਕਰਦਾ ਸੀ। ਰੋਜ਼ ਦੀ ਤਰ੍ਹਾਂ ਬਰੇਲੀ ਜਾਣ ਲਈ ਟਰੇਨ ਫੜਨ ਲਈ ਕਿੱਛਾ ਰੇਲਵੇ ਸਟੇਸ਼ਨ ਪੁੱਜਾ ਪਰ ਉਦੋਂ ਤੱਕ ਟਰੇਨ ਚੱਲ ਚੁੱਕੀਸੀ। ਪ੍ਰਭਾਕਰ ਨੇ ਟਰੇਨ ਨੂੰ ਭੱਜ ਕੇ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਨਿਯੰਤਰਣ ਖੋਹ ਬੈਠਾ ਅਤੇ ਟਰੇਨ ਹੇਠਾਂ ਚਲਾ ਗਿਆ, ਜਿਸ ਨਾਲ ਉਸ ਦੇ ਦੋਹੇਂ ਪੈਰ ਕੱਟ ਗਏ। ਟਰੇਨ ਦੇ ਨਿਕਲਣ ਦੇ ਬਾਅਦ ਰੇਲਵੇ ਕਰਮਚਾਰੀਆਂ ਦੀ ਨਜ਼ਰ ਪਈ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੌੜ ਦਿੱਤਾ।
3 ਮਹੀਨੇ ਦੀ ਬੱਚੀ ਨੂੰ ਮਾਂ ਨੇ ਖਿੜਕੀ ਤੋਂ ਸੁੱਟਿਆ, ਲੋਕਾਂ ਨੇ ਕੀਤਾ ਕੈਚ
NEXT STORY