ਮੱਧ ਪ੍ਰਦੇਸ਼— ਇੱਥੇ ਬੁੰਦੇਲਖੰਡ ਦੇ ਛੱਤਰਪੁਰ ਇਲਾਕੇ 'ਚ ਝੰਡੇ ਦਾ ਅਪਮਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਭਾਜਪਾ ਨੇਤਾ ਤਿਰੰਗਾ ਯਾਤਰਾ ਦੌਰਾਨ ਤਿਰੰਗੇ ਨੂੰ ਹੱਥ 'ਚ ਲੈ ਕੇ ਪਿਸ਼ਾਬ ਕਰਨ ਚੱਲਾ ਜਾਂਦਾ ਹੈ। ਜਾਣਕਾਰੀ ਅਨੁਸਾਰ ਜੋ ਨੌਜਵਾਨ ਤਿਰੰਗਾ ਲੈ ਕੇ ਬਾਥਰੂਮ ਕਰਦਾ ਕੈਮਰੇ 'ਚ ਕੈਦ ਹੋਇਆ ਹੈ, ਉਸ ਦਾ ਨਾਂ ਪਵਨ ਜੈਨ ਹੈ। ਉਹ ਭਾਜਪਾ ਮੰਡਲ ਦਾ ਸਾਬਕਾ ਚੇਅਰਮੈਨ ਹੈ। ਉਸ ਦੀ ਇਹ ਫੋਟੋ ਯਾਤਰਾ 'ਚ ਸ਼ਾਮਲ ਲੋਕਾਂ ਨੇ ਹੀ ਖਿੱਚੀ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ। ਫੋਟੋ ਵਾਇਰਲ ਹੋਣ 'ਤੇ ਕਾਂਗਰਸ ਨੇਤਾਵਾਂ ਨੇ ਇਸ ਹਰਕਤ ਦੀ ਜੰਮ ਕੇ ਨਿੰਦਾ ਕੀਤੀ ਹੈ। ਕਾਂਗਰਸ ਨੇਤਾ ਅਤੇ ਸਾਬਕਾ ਨੌਜਵਾਨ ਕਾਂਗਰਸ ਪ੍ਰਦੇਸ਼ ਸਕੱਤਰ ਯੋਗੇਂਦਰ ਪ੍ਰਤਾਪ ਸਿੰਘ ਬੁੰਦੇਲਾ ਨੇ ਬਿਆਨ ਦਿੱਤਾ, ਇੱਥੇ ਤਿਰੰਗੇ ਦਾ ਬਹੁਤ ਅਪਮਾਨ ਕੀਤਾ ਗਿਆ ਹੈ। ਜੇਕਰ ਜਲਦ ਹੀ ਕਾਰਵਾਈ ਨਹੀਂ ਹੋਈ ਤਾਂ ਅਸੀਂ ਵੱਡਾ ਅੰਦੋਲਨ ਕਰਾਂਗੇ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਵਰਕਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਕ ਹਫਤੇ ਤੱਕ ਤਿਰੰਗਾ ਉਤਸਵ ਮਨਾਉਣ। ਇਸ 'ਚ ਕਿਹਾ ਗਿਆ ਕਿ ਪਾਰਟੀ ਵਰਕਰ ਅਤੇ ਨੇਤਾ ਆਪਣੇ-ਆਪਣੇ ਇਲਾਕਿਆਂ 'ਚ ਸਾਈਕਲ ਅਤੇ ਸਕੂਟਰ ਰੈਲੀ ਕੱਢਣਗੇ ਪਰ ਹੁਣ ਨੇਤਾਵਾਂ ਅਤੇ ਵਰਕਰਾਂ ਦੀਆਂ ਇਨ੍ਹਾਂ ਹਰਕਤਾਂ ਕਾਰਨ ਇਹ ਯਾਤਰਾ ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ।
ਕੈਬਨਿਟ ਨੇ ਕਿਰਾਏ ਦੀ ਕੁੱਖ ਸੰਬੰਧੀ ਬਿੱਲ ਨੂੰ ਦਿੱਤੀ ਮਨਜ਼ੂਰੀ
NEXT STORY