ਅੰਬਾਲਾ— ਅੰਬਾਲਾ-ਦਿੱਲੀ ਨੈਸ਼ਨਲ ਹਾਈਵੇ ਨਬੰਰ ਇਕ 'ਤੇ ਅੰਬਾਲਾ 'ਚ ਸਮਾਨ ਨਾਲ ਭਰਿਆ ਟੱਕਰ ਪਲਟ ਗਿਆ, ਜਿਸ ਕਾਰਨ ਟੱਰਕ ਡਰਾਈਵਰ ਸਮੇਤ ਇਕ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ। ਇਸ ਹਾਦਸੇ 'ਚ ਕਈ ਕਿਲੋਮੀਟਰ ਲੰਬਾ ਜਾਮ ਲੱਗਾ ਰਿਹਾ। ਮੌਕੇ 'ਤੇ ਥਾਣਾ ਪੜਾਵ ਦੇ ਐੱਸ.ਐੱਚ.ਓ. ਆਪਣੇ ਸਟਾਫ ਨਾਲ ਪੁੱਜੇ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਗਵਾਲੀਅਰ ਤੋਂ ਜੰਮੂ ਸਮਾਨ ਲੈ ਜਾ ਰਿਹਾ ਟੱਰਕ ਫਲਾਈ ਓਵਰ ਚੜ੍ਹਦੇ ਹੀ ਅਚਾਨਕ ਖਰਾਬ ਹੋ ਗਿਆ, ਜਿਸ ਦੌਰਾਨ ਉਹ ਪਲਟ ਗਿਆ। ਜਿਸ ਦੀ ਚਪੇਟ 'ਚ ਇਕ ਮੋਟਰ ਸਾਈਕਲ ਸਵਾਰ ਆ ਗਿਆ ਅਤੇ ਜ਼ਖਮੀ ਹੋ ਗਿਆ, ਜਿਸ ਨੂੰ ਪੁਲਸ ਨੇ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ। ਉੱਥੇ ਹੀ ਟੱਰਕ ਪਲਟਣ ਕਾਰਨ ਕਈ ਕਿਲੋਮੀਟਰ ਜਾਮ ਲੱਗਾ ਰਿਹਾ ਅਤੇ ਟੱਰਕ ਡਾਰਈਵਰ ਬਾਬੂ ਰਾਮ ਸਿੰਘ ਵੀ ਜ਼ਖਮੀ ਹੋ ਗਿਆ।
ਤਿੰਨ ਤਲਾਕ 'ਤੇ ਏ.ਆਈ.ਐੱਮ.ਪੀ.ਐੱਲ.ਬੀ. ਦਾ ਸਾਥ ਦੇਣਾ ਸ਼ੈਤਾਨ ਦਾ ਸਾਥ ਦੇਣ ਵਰਗਾ : ਸੰਘ
NEXT STORY