ਦੋ ਬੱਚਿਆਂ ਦੀ ਮਾਂ 'ਤੇ ਚੜ੍ਹਿਆ ਇਸ਼ਕ ਦਾ ਭੂਤ, ਪ੍ਰੇਮੀ ਨਾਲ ਹੋਈ ਫਰਾਰ

You Are HereNational
Friday, April 21, 2017-5:18 PM
ਹਮੀਰਪੁਰ— ਹਮੀਰਪੁਰ ਦੇ ਲੋਹਾਰੀ ਪਿੰਡ ਤੋਂ 2 ਬੱਚਿਆਂ ਦੀ ਮਾਂ ਨੂੰ ਇਸ਼ਕ ਦਾ ਇਸ ਤਰ੍ਹਾਂ ਦਾ ਭੂਤ ਚੜ੍ਹਿਆ ਹੈ ਕਿ ਉਹ ਫਿਰ ਪ੍ਰੇਮੀ ਨਾਲ ਫਰਾਰ ਹੋ ਗਈ ਹੈ। ਕਰੀਬ 2 ਮਹੀਨੇ ਪਹਿਲਾਂ ਵੀ ਮਹਿਲਾ ਬੱਚੀ ਸਮੇਤ ਮੁਸਲਿਮ ਪ੍ਰੇਮੀ ਨਾਲ ਭੱਜ ਗਈ ਸੀ, ਜਿਸ ਨੂੰ ਪੁਲਸ ਨੇ ਸ਼੍ਰੀਨਗਰ ਤੋਂ ਫੜਿਆ ਸੀ। ਦੱਸਿਆ ਜਾਂਦਾ ਹੈ ਕਿ ਮਹਿਲਾ ਨੂੰ ਬੱਚੀ ਸਮੇਤ ਹਮੀਰਪੁਰ ਲਿਆ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਸ ਦੌਰਾਨ ਪੰਚਾਇਤ ਪ੍ਰਧਾਨ ਨੇ ਮਹਿਲਾ ਦੇ ਪਤੀ ਨੂੰ ਉਸ ਨੂੰ ਮੋਬਾਇਲ ਫੋਨ ਨਾ ਦੇਣ ਦੀ ਅਪੀਲ ਕੀਤੀ।
ਬੀਤੇ ਹਫਤੇ ਮਹਿਲਾ ਦੇ ਪਤੀ ਨੇ ਉਸ ਨੂੰ ਮੋਬਾਇਲ ਫੋਨ ਦੇ ਦਿੱਤਾ। ਹਾਲ ਹੀ 'ਚ ਹੁਣ ਮਹਿਲਾ ਬੱਚੀ ਨੂੰ ਛੱਡ ਫਿਰ ਪ੍ਰੇਮੀ ਨਾਲ ਫਰਾਰ ਹੋ ਗਈ। ਪਤੀ ਨੇ ਇਸ ਦੀ ਸ਼ਿਕਾਇਤ ਪੁਲਸ ਥਾਣਾ ਸਦਰ 'ਚ ਦਰਜ ਕਰਵਾ ਦਿੱਤੀ ਹੈ। ਉੱਥੇ ਥਾਣਾ ਪ੍ਰਭਾਰੀ ਕੁਲਦੀਪ ਕੁਮਾਰ ਦਾ ਕਹਿਣਾ ਹੈ ਕਿ ਮਹਿਲਾ ਦੇ ਪਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.