ਰਾਏਪੁਰ— ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲੇ 'ਚ ਪੁਲਸ ਪਾਰਟੀ ਨੇ ਇਕ ਨਕਸਲੀ ਕਮਾਂਡਰ ਸਮੇਤ 2 ਇਨਾਮੀ ਖਤਰਨਾਕ ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਮੁਕਾਬਲੇ ਵਾਲੀ ਥਾਂ ਤੋਂ ਵੱਡੀ ਗਿਣਤੀ 'ਚ ਅਸਲਾ ਬਰਾਮਦ ਹੋਇਆ ਹੈ।
ਸੁਕਮਾ ਜ਼ਿਲੇ ਦੇ ਪੁਲਸ ਸੁਪਰਡੈਂਟ ਅਭਿਸ਼ੇਕ ਮੀਣਾ ਨੇ ਅੱਜ 'ਭਾਸ਼ਾ' ਨੂੰ ਫੋਨ 'ਤੇ ਦੱਸਿਆ ਕਿ ਜ਼ਿਲੇ ਦੇ ਕੋਂਟਾ ਥਾਣੇ ਅਧੀਨ ਪੈਂਦੇ ਇਲਾਕੇ ਵਿਚਲੇ ਕਨਹਾਈਪਾਰ ਪਿੰਡ ਦੇ ਜੰਗਲ 'ਚ ਪੁਲਸ ਟੀਮ ਨੇ 2 ਨਕਸਲੀਆਂ ਨੂੰ ਮੁਕਾਬਲੇ 'ਚ ਮਾਰ ਮੁਕਾਇਆ।
ਜਿਨ੍ਹਾਂ ਦੀ ਪਛਾਣ ਸੋਢੀ ਤੀਤਾ ਅਤੇ ਸੋਢੀ ਲਖਮਾ ਵਜੋਂ ਦੱਸੀ ਗਈ ਹੈ। ਦੋਵਾਂ ਦੀ ਉਮਰ ਲਗਭਗ 28 ਤੋਂ 32 ਸਾਲ ਦਰਮਿਆਨ ਹੈ। ਇਨ੍ਹਾਂ ਦੋਵਾਂ ਦੇ ਸਿਰ 'ਤੇ ਕ੍ਰਮਵਾਰ 10 ਲੱਖ ਤੇ 8 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ।
ਅਸਥਾਨਾ ਨਿਯੁਕਤੀ ਮਾਮਲੇ ਦੀ ਸੁਣਵਾਈ 24 ਨਵੰਬਰ ਤਕ ਟਲੀ
NEXT STORY