ਜੈਪੁਰ— ਰਾਜਸਥਾਨ ਦੇ ਬਾਸੰਵਾੜਾ 'ਚ ਸੋਮਵਾਰ ਨੂੰ ਦੇਰ ਰਾਤ ਇਕ ਨਿੱਜੀ ਬੱਸ ਦੇ ਬੇਕਾਬੂ ਹੋ ਕੇ ਪਲਟ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 17 ਲੋਕ ਜ਼ਖਮੀ ਹੋ ਗਏ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਬਾਂਸਵਾੜਾ ਦੇ ਮਹਾਤਮਾ ਗਾਂਧੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਅਨੁਸਾਰ ਬਾਂਸਵਾੜਾ ਤੋਂ ਜੈਪੁਰ ਚੱਲਣ ਵਾਲੀ ਇਕ ਨਿੱਜੀ ਟਰੈਵਲਜ਼ ਦੀ ਬੱਸ ਸੋਮਵਾਰ ਦੀ ਰਾਤ ਕਰੀਬ 9 ਵਜੇ ਜੈਪੁਰ ਨੇੜੇ ਨਹਿਰ ਦੀ ਪੁਲੀਆ ਨੇੜੇ ਬੇਕਾਬੂ ਹੋ ਕੇ ਪਲਟ ਗਈ। ਹਾਦਸੇ 'ਚ ਪਰਤਾਪੁਰ ਵਾਸੀ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ 17 ਹੋਰ ਲੋਕ ਜ਼ਖਮੀ ਹੋ ਗਏ।
ਚਸ਼ਮਦੀਦਾਂ ਅਨੁਸਾਰ ਬੱਸ ਰਾਤ ਕਰੀਬ 8.30 ਵਜੇ ਜੈਪੁਰ ਲਈ ਰਵਾਨਾ ਹੋਈ। ਕਰੀਬ 9 ਕਿਲੋਮੀਟਰ ਬਾਅਦ ਹੀ ਤੇਜ਼ਪੁਰ ਨੇੜੇ ਬੇਕਾਬੂ ਹੋ ਕੇ ਸੜਕ ਤੋਂ ਉੱਤਰ ਗਈ। ਚਾਲਕ ਬੱਸ ਨੂੰ ਦੁਬਾਰਾ ਸੜਕ 'ਤੇ ਲਿਆਇਆ ਪਰ ਕੰਟਰੋਲ ਨਹੀਂ ਰੱਖ ਸਕਣ ਕਾਰਨ ਬੱਸ ਸੜਕ ਕਿਨਾਰੇ ਟੋਏ 'ਚ ਜਾ ਡਿੱਗੀ। ਇਸ ਨਾਲ ਬੱਸ 'ਚ ਸਵਾਰ ਕੁਝ ਲੋਕ ਦੱਬ ਗਏ। ਹਾਦਸਾ ਹੁੰਦੇ ਹੀ ਚਾਲਕ ਅਤੇ ਖਲਾਸੀ ਮੌਕੇ 'ਤੇ ਦੌੜ ਗਏ। ਮੌਕੇ 'ਤੇ ਪੁੱਜੀ ਪੁਲਸ ਨੇ ਕ੍ਰੇਨ ਮੰਗਵਾ ਕੇ ਬੱਸ ਨੂੰ ਮੌਕੇ 'ਤੇ ਹਟਾਇਆ ਅਤੇ ਉਸ ਤੋਂ ਬਾਅਦ ਜ਼ਖਮੀਆਂ ਨੂੰ ਮਹਾਤਮਾ ਗਾਂਧੀ ਹਸਪਤਾਲ ਭਿਜਵਾਇਆ।
ਜੌਨਪੁਰ 'ਚ ਠੰਢ ਲੱਗਣ ਨਾਲ ਦੋ ਔਰਤਾਂ ਸਮੇਤ ਤਿੰਨ ਦੀ ਮੌਤ
NEXT STORY