ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ 'ਚ ਡੇਂਗੂ ਨਾਲ 26 ਸਾਲਾ ਮਣੀਪੁਰੀ ਔਰਤ ਸਮੇਤ 2 ਲੋਕਾਂ ਦੀ ਮੌਤ ਤੋਂ ਬਾਅਦ ਡੇਂਗੂ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ 5,220 'ਤੇ ਪੁੱਜ ਗਈ। ਨਗਰ ਨਿਗਮ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ,''ਡੇਂਗੂ ਨਾਲ 2 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਦਿੱਲੀ 'ਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਤਿੰਨ ਹੋ ਗਈ ਹੈ। ਮੱਛਰ ਜਨਿਤ ਬੀਮਾਰੀ ਨਾਲ ਸਰ ਗੰਗਾਰਾਮ ਹਸਪਤਾਲ 'ਚ ਇਕ ਅਗਸਤ ਨੂੰ 12 ਸਾਲ ਦੇ ਇਕ ਲੜਕੇ ਦੀ ਮੌਤ ਹੋਈ ਸੀ, ਜੋ ਇਸ ਸਾਲ ਰਾਜਧਾਨੀ 'ਚ ਡੇਂਗੂ ਨਾਲ ਮੌਤ ਦਾ ਪਹਿਲਾ ਮਾਮਲਾ ਸੀ। ਨਗਰ ਨਿਗਮ ਵੱਲੋਂ ਜਾਰੀ ਰਿਪੋਰਟ ਅਨੁਸਾਰ 27 ਅਗਸਤ ਨੂੰ ਦੱਖਣੀ ਦਿੱਲੀ ਦੇ ਸਰਿਤਾ ਵਿਹਾਰ 'ਚ ਰਹਿਣ ਵਾਲੇ ਰੋਦਾ ਦੈਮਾਈ ਦੇ ਜ਼ਖਮ 'ਚ ਜ਼ਹਿਰ ਫੈਲਣ ਅਤੇ ਹੋਰ ਜਟਿਲਤਾਵਾਂ ਕਾਰਨ ਮੌਤ ਹੋ ਗਈ, ਜਦੋਂ ਕਿ ਬਿਹਾਰ ਦੀ ਰਹਿਣ ਵਾਲੀ 49 ਸਾਲਾ ਮੀਨਾ ਦੇਵੀ ਦੀ 2 ਸਤੰਬਰ ਨੂੰ ਡੇਂਗੂ ਕਾਰਨ ਮੌਤ ਹੋ ਗਈ ਸੀ।
ਨਗਰ ਬਾਡੀਆਂ ਨੇ ਕਿਹਾ ਕਿ ਦੈਮਾਈ ਮਣੀਪੁਰ ਦਾ ਰਹਿਣ ਵਾਲਾ ਸੀ ਅਤੇ ਇਲਾਜ ਲਈ ਦਿੱਲੀ ਆਇਆ ਸੀ, ਜਦੋਂ ਕਿ ਮੀਨਾ ਦੇਵੀ ਪੂਰਬੀ ਦਿੱਲੀ ਦੇ ਕਰਾਵਲ ਨਗਰ ਦੀ ਰਹਿਣ ਵਾਲੀ ਸੀ। ਮੀਨਾ ਦੀ ਮੌਤ ਗੰਗਾਰਾਮ ਹਸਪਤਾਲ 'ਚ ਹੋਈ, ਜਦੋਂ ਕਿ ਰੋਦਾ ਦੀ ਮੌਤ ਹਾਲੀ ਫੈਮਿਲੀ ਹਸਪਤਾਲ 'ਚ ਹੋਈ। ਪੂਰੀ ਦਿੱਲੀ ਦੇ ਅੰਕੜੇ ਇਕੱਠੇ ਕਰਨ ਵਾਲੇ ਦੱਖਣੀ ਦਿੱਲੀ ਨਗਰ ਨਿਗਮ (ਐੱਸ.ਡੀ.ਐੱਮ.ਸੀ.) ਦੇ ਰਿਪੋਰਟ ਅਨੁਸਾਰ 14 ਅਕਤੂਬਰ ਤੱਕ ਮਲੇਰੀਆ ਅਤੇ ਚਿਕਨਗੁਨੀਆ ਦੇ ਮਾਮਲੇ 683 ਤੋਂ ਵਧ ਕੇ 1062 'ਤੇ ਪੁੱਜ ਗਏ। ਇਸ 'ਚ ਦੱਸਿਆ ਗਿਆ ਕਿ ਰਾਜਧਾਨੀ 'ਚ ਡੇਂਗੂ ਦੇ ਕੁੱਲ 5,220 ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚੋਂ 2,564 ਲੋਕ ਦਿੱਲੀ ਦੇ ਰਹਿਣ ਵਾਲੇ ਸਨ, ਜਦੋਂ ਕਿ ਹੋਰ ਦੂਜੇ ਰਾਜਾਂ ਤੋਂ ਸਨ। ਦਿੱਲੀ ਦੇ ਕੁੱਲ 2,564 ਮਾਮਲਿਆਂ 'ਚੋਂ 757 ਮਾਮਲੇ ਇਸੇ ਮਹੀਨੇ ਦਰਜ ਕੀਤੇ ਗਏ। ਜ਼ਿਕਰਯੋਗ ਹੈ ਕਿ ਮੱਛਰ ਜਨਿਤ ਬੀਮਾਰੀਆਂ ਦੇ ਮਾਮਲੇ ਹਰ ਸਾਲ ਜੁਲਾਈ ਤੋਂ ਨਵੰਬਰ ਦਰਮਿਆ ਸਾਹਮਣੇ ਆਉਂਦੇ ਹਨ।
ਨੇਪਾਲ ਦੇ ਰੋਲਪਾ ਤੇ ਨਵੀਂ ਦਿੱਲੀ ਦਰਮਿਆਨ ਸਿੱਧੀ ਬੱਸ ਸੇਵਾ ਅੱਜ ਤੋਂ ਸ਼ੁਰੂ
NEXT STORY