ਸ਼੍ਰੀਨਗਰ : ਨੌਗਾਮ 'ਚ ਪੁਲਸ 'ਤੇ ਗ੍ਰੇਨੇਡ ਹਮਲਾ, ਦੋ ਪੁਲਸ ਮੁਲਾਜ਼ਮ ਜ਼ਖਮੀ

You Are HereNational
Friday, February 17, 2017-9:33 PM

ਜੰਮੂ— ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਨਜ਼ਦੀਕ ਪੇਹਰੂ ਨੌਗਾਮ 'ਚ ਪੁਲਸ ਮੁਲਾਜ਼ਮਾਂ 'ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ, ਜਿਸ 'ਚ ਦੋ ਪੁਲਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਸੂਤਰਾਂ ਮੁਤਾਬਕ, ਨੌਗਾਮ 'ਚ ਇਕ ਪੁਲਸ ਦਸਤੇ 'ਤੇ ਸ਼ੁੱਕਰਵਾਰ ਨੂੰ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਨੌਗਾਮ ਖੇਤਰ 'ਚ ਪੇਹਰੂ ਚੌਕ 'ਤੇ ਸ਼ਾਮ 6:40 ਵਜੇ ਇਹ ਗ੍ਰੇਨੇਡ ਸੁੱਟਿਆ ਗਿਆ। ਇਸ ਘਟਨਾ 'ਚ ਦੋ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।

!-- -->