ਵਡੋਦਰਾ (ਗੁਜਰਾਤ)— ਸਰਕਾਰੀ ਹਸਪਤਾਲ 'ਚ ਇਲਾਜ ਅਧੀਨ 2 ਕੈਦੀ ਤੜਕੇ ਹਸਪਤਾਲ ਦੀ ਖਿੜਕੀ ਤੋੜ ਕੇ ਦੌੜ ਗਏ। ਪੁਲਸ ਨੇ ਦੱਸਿਆ ਕਿ ਸਰ ਸਯਾਜੀਰਾਵ ਜਨਰਲ ਹਸਪਤਾਲ ਦੇ ਕੈਦੀ ਵਾਰਡ 'ਚ ਵਡੋਦਰਾ ਦੇ ਕੇਂਦਰੀ ਜੇਲ ਤੋਂ ਲਿਆਂਦੇ ਗਏ 2 ਕੈਦੀਆਂ ਰਾਜੂ ਨਿਨਾਮਾ ਅਤੇ ਸੁਬੁਰ ਡਾਮੋਰ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ 2 ਤੋਂ 5.30 ਵਜੇ ਦਰਮਿਆਨ ਦੋਵੇਂ ਕੈਦੀ ਹਸਪਤਾਲ ਦੀ ਖਿੜਕੀ ਦੀ ਗਰਿੱਲ ਤੋੜ ਕੇ ਦੌੜ ਗਏ। ਨਿਨਾਮਾ ਬਲਾਤਕਾਰ ਦਾ ਦੋਸ਼ੀ ਸੀ, ਜਦੋਂ ਕਿ ਡਾਮੋਰ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਸੀ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਲੋਕ ਗੁਜਰਾਤ 'ਚ ਦਾਹੋਦ ਜ਼ਿਲੇ ਦੇ ਗਰਬੜਾ ਸ਼ਹਿਰ ਦੇ ਰਹਿਣ ਵਾਲੇ ਸਨ। ਪੁਲਸ ਨੇ ਘਟਨਾ ਦੇ ਸੰਬੰਧ 'ਚ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਏ.ਟੀ.ਐੱਮ. ਬੰਦ ਹੋਣ ਦਾ ਡਰ ਦਿਖਾ ਕੇ ਖਾਤੇ 'ਚੋਂ ਕੱਢਵਾਏ 47 ਹਜ਼ਾਰ ਰੁਪਏ
NEXT STORY