ਗੋਹਾਨਾ— ਸੋਨੀਪਤ ਰੋਡ 'ਤੇ ਇਕ ਵੈਗਨਰ ਕਾਰ ਡਿਵਾਈਡਰ ਨਾਲ ਜਾ ਟਕਰਾਈ। ਜਿਸ ਤੋਂ ਬਾਅਦ ਕਾਰ ਪਲਟ ਗਈ ਅਤੇ ਉੱਥੇ ਮੌਜੂਦ ਦੁਕਾਨਦਾਰ ਮੌਕੇ 'ਤੇ ਪੁੱਜੇ। ਦੁਕਾਨਦਾਰਾਂ ਨੇ ਕਾਰ 'ਚ ਔਰਤ ਸਮੇਤ 5 ਲੋਕਾਂ ਨੂੰ ਬਾਹਰ ਕੱਢਿਆ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰ ਚਾਲਕ ਉਚਾਨਾ ਤੋਂ ਦਿੱਲੀ ਜਾ ਰਿਹਾ ਸੀ। ਹਾਦਸੇ ਦਾ ਕਾਰਨ ਡਿਵਾਈਡਰ 'ਤੇ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਅਤੇ ਲਾਈਟ ਨਾ ਹੋਣਾ ਮੰਨਿਆ ਜਾ ਰਿਹਾ ਹੈ।
ਕਾਰ ਚਾਲਕ ਰਾਜਬੀਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਸਕੂਲਾਂ ਦੀਆਂ ਛੁੱਟੀਆਂ 'ਚ ਉਚਾਨਾ ਗਿਆ ਹੋਇਆ ਸੀ ਅਤੇ ਉਹ ਦਿੱਲੀ ਸਹਦਰਾ 'ਚ ਰਹਿੰਦਾ ਹੈ। ਦੇਰ ਰਾਤ ਉਹ ਆਪਣੇ ਬੱਚਿਆਂ ਅਤੇ ਪਤਨੀ ਨਾਲ ਵਾਪਸ ਉਚਾਨਾ ਤੋਂ ਦਿੱਲੀ ਜਾ ਰਿਹਾ ਸੀ ਕਿ ਰਸਤੇ 'ਚ ਗੋਹਾਨਾ ਸੋਨੀਪਤ ਰੋਡ 'ਤੇ ਡਿਵਾਈਡਰ ਨਾਲ ਉਸ ਦੀ ਕਾਰ ਟਕਰਾ ਕੇ ਪਲਟ ਗਈ। ਉਸ ਨੇ ਦੱਸਿਆ ਕਿ ਡਿਵਾਈਡਰ 'ਤੇ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਅਤੇ ਉੱਥੇ ਲਾਈਟ ਨਹੀਂ ਲੱਗੀ ਹੋਈ ਸੀ ਅਤੇ ਅੱਗੇ ਇਕ ਟਰੱਕ ਆ ਰਿਹਾ ਸੀ, ਜਿਸ ਦੀ ਲਾਈਟ 'ਚ ਕੁਝ ਦਿਖਾਈ ਨਹੀਂ ਦਿੱਤਾ। ਜਿਸ ਕਾਰਨ ਇਹ ਹਾਦਸਾ ਹੋਇਆ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ 4 ਬੱਚੇ ਜ਼ਖਮੀ ਹੋਏ ਹਨ। ਪਤਨੀ ਦੀ ਹਾਲਤ ਗੰਭੀਰ ਹੈ।
ਦਿੱਲੀ ਗੁਰਦੁਆਰਾ ਚੋਣਾਂ ਮਾਮਲੇ 'ਚ ਹਾਈ ਕਰੋਟ ਨੇ ਉਪ ਰਾਜਪਾਲ ਨੂੰ ਜਾਰੀ ਕੀਤਾ ਨੋਟਿਸ
NEXT STORY