ਨੈਸ਼ਨਲ ਡੈਸਕ— ਅੱਜ ਹਰ ਘਰ 'ਚ ਨੌਕਰਾਣੀ ਦਾ ਹੋਣਾ ਆਮ ਗੱਲ ਹੋ ਗਿਆ ਹੈ। ਘਰ ਦੇ ਵਧੇਰੇ ਕੰਮ ਨੌਕਰ ਜਾਂ ਨੌਕਰਾਣੀ ਦੇ ਉੱਪਰ ਹੀ ਨਿਰਭਰ ਹੁੰਦੇ ਹਨ। ਕਈ ਲੋਕ ਤਾਂ ਖਾਣਾ ਬਣਾਉਣ ਲਈ ਵੀ ਨੌਕਰਾਣੀ ਰੱਖਦੇ ਹਨ। ਨੌਕਰਾਣੀ ਜਿਹੋ ਜਿਹਾ ਵੀ ਖਾਣਾ ਬਣਾਉਂਦੀ ਹੈ ਘਰਵਾਲੇ ਚੁੱਪ-ਚਾਪ ਖਾ ਲੈਂਦੇ ਹਨ, ਕਿਉਂਕਿ ਨੌਕਰਾਣੀ ਦਾ ਮਿਲਣਾ ਸੌਖਾ ਨਹੀਂ ਹੁੰਦਾ ਅਤੇ ਜੇਕਰ ਉਹ ਚਲੀ ਗਈ ਤਾਂ ਘਰ ਦਾ ਸਾਰਾ ਸਿਸਟਮ ਖਰਾਬ ਹੋ ਜਾਂਦਾ ਹੈ। ਕਈ ਨੌਕਰਾਣੀਆਂ ਲੋਕਾਂ ਦੇ ਅਜਿਹੇ ਹਾਲਾਤਾਂ ਦੇ ਵੀ ਫਾਇਦੇ ਚੁੱਕਦੀਆਂ ਹਨ ਅਤੇ ਆਪਣੀ ਮਰਜ਼ੀ ਨਾਲ ਖਾਣਾ ਬਣਾ ਕੇ ਪਰੋਸਦੀਆਂ ਹਨ। ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਵੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੇ ਹੋਸ਼ ਉੱਡ ਸਕਦੇ ਹਨ ਕਿ ਕੋਈ ਨੌਕਰਾਣੀ ਅਜਿਹਾ ਵੀ ਕਰ ਸਕਦੀ ਹੈ।
Click On This Video www.facebook.com/DekhoIndia/videos/1483826358304185/
ਵੀਡੀਓ 'ਚ ਇਕ ਨੌਕਰਾਣੀ ਕਿਸੇ ਘਰ 'ਚ ਰੋਟੀਆਂ ਬਣਾ ਰਹੀ ਹੈ। ਉਸ ਨੇ ਕੁਝ ਤਾਜ਼ੀਆਂ ਰੋਟੀਆਂ ਬਣਾਈਆਂ ਪਰ ਬੇਹੱਦ ਚਾਲਾਕੀ ਨਾਲ ਉਨ੍ਹਾਂ ਤਾਜ਼ੀਆਂ ਰੋਟੀਆਂ 'ਚ ਆਪਣੇ ਘਰੋਂ ਲਿਆਂਦੀਆਂ ਬਈਆਂ ਰੋਟੀਆਂ ਮਿਲਾ ਦਿੱਤੀਆਂ। ਦੋ-ਚਾਰ ਤਾਜ਼ੀ ਰੋਟੀਆਂ ਨੂੰ ਛੱਡ ਕੇ ਉਸ ਨੇ ਆਪਣੇ ਕੱਪੜਿਆਂ 'ਚ ਬਾਕੀ ਦੀ ਤਾਜ਼ੀਆਂ ਰੋਟੀਆਂ ਲੁਕਾ ਲਈਆਂ। ਨੌਕਰਾਣੀ ਦੀ ਇਹ ਕਰਤੂਤ ਕੈਮਰੇ 'ਚ ਕੈਦ ਹੋ ਗਈ। ਹਾਲਾਂਕਿ ਇਹ ਨਹੀਂ ਪਤਾ ਲੱਗਾ ਹੈ ਕਿ ਵੀਡੀਓ ਕਿੱਥੋਂ ਦੀ ਹੈ। ਇਸ ਵੀਡੀਓ ਨੂੰ 'ਦੇਖੋ ਇੰਡੀਆ' ਨਾਂ ਦੇ ਪੇਜ਼ ਤੋਂ ਫੇਸਬੁੱਕ 'ਤੇ ਸ਼ੇਅਰ ਕੀਤਾ ਗਿਆ ਹੈ।
ਬੀ.ਜੇ.ਪੀ ਨੇ ਕਿਹਾ ਪੱਥਰਬਾਜ਼ਾਂ ਨਾਲ ਨਹੀਂ ਵਰਤੀ ਜਾਵੇਗੀ ਕਨਸੈਸ਼ਨ
NEXT STORY