ਉਧਮਸਿੰਘ ਨਗਰ— ਨਾਲੇ ਨੇੜੇ ਖੇਤਾਂ 'ਚ ਕੰਮ ਕਰ ਰਹੇ ਕਿਸਾਨ ਦੇ ਬੇਟੇ 'ਤੇ ਮਗਰਮੱਛ ਨੇ ਹਮਲਾ ਕਰ ਦਿੱਤਾ। ਉਹ ਉਸ ਨੂੰ ਜਬੜੇ 'ਚ ਦਬਾਏ ਨਾਲੇ 'ਚ ਖਿੱਚ ਕੇ ਲੈ ਗਿਆ। ਪਰਿਵਾਰਕ ਮੈਂਬਰਾਂ ਨੇ ਮਗਰਮੱਛ ਨਾਲ ਮੁਕਾਬਲਾ ਕਰਕੇ ਬੱਚੇ ਨੂੰ ਉਸ ਦੇ ਜਬੜੇ ਤੋਂ ਮੁਕਤ ਕਰਵਾ ਦਿੱਤਾ। ਪਿੰਡ ਬਿਡੌਰਾ ਵਾਸੀ ਕੁਲਵੰਤ ਸਿੰਘ ਦਾ 14 ਸਾਲਾਂ ਪੁੱਤਰ ਗੁਰਚਨ ਸਿੰਘ ਖਕਰਾ ਨਾਲੇ ਨੇੜੇ ਪਰਿਵਾਰਕ ਮੈਂਬਰਾਂ ਨਾਲ ਖੇਤ 'ਚ ਗਿਆ ਸੀ। ਉਸ ਦੀ ਚੀਕਾਂ ਸੁਣ ਕੇ ਉਸ ਦੇ ਪਿਤਾ ਅਤੇ ਆਸਪਾਸ ਦੇ ਖੇਤ 'ਚ ਕੰਮ ਕਰ ਰਹੇ ਕਿਸਾਨਾਂ ਨੇ ਖਕਰਾ ਨਾਲੇ 'ਚ ਛਾਲ ਮਾਰ ਦਿੱਤੀ। ਕਿਸਾਨਾਂ ਨੇ ਡੰਡਿਆਂ ਆਦਿ ਨਾਲ ਮਗਰਮੱਛ 'ਤੇ ਹਮਲਾ ਕਰਕੇ ਗੁਰਚਰਨ ਨੂੰ ਉਸ ਦੇ ਜਬੜੇ ਤੋਂ ਮੁਕਤ ਕਰਵਾ ਦਿੱਤਾ। ਪਿੰਡ ਪ੍ਰਧਾਨ ਜਰਨੈਲ ਨੇ ਦੱਸਿਆ ਕਿ ਗੁਰਚਰਨ ਦੇ ਪੈਰ, ਗਰਦਨ ਅਤੇ ਪੇਟ 'ਤੇ ਗੰਭੀਰ ਜ਼ਖਮ ਹੋਏ ਹਨ। ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਲਗਾਤਾਰ ਤੀਜੇ ਦਿਨ ਵੀ ਜਾਰੀ ਹੈ ਪਾਕਿਸਤਾਨ ਦੀ ਗੋਲੀਬਾਰੀ, 1 ਜ਼ਖਮੀ
NEXT STORY