ਨਵੀਂ ਦਿੱਲੀ— ਭਾਰਤੀ ਫੌਜ ਨੇ ਪਾਕਿਸਤਾਨ ਨੂੰ ਸਬਕ ਸਿਖਾਉਂਦੇ ਹੋਏ ਬੇਹੱਦ ਸਖਤ ਫੌਜ ਕਾਰਵਾਈ 'ਚ ਉਸ ਦੀਆਂ ਕਈ ਫੌਜ ਚੌਕੀਆਂ ਅਤੇ ਬੰਕਰਾਂ ਨੂੰ ਤਬਾਹ ਕਰ ਦਿੱਤਾ। ਕੰਟਰੋਲ ਰੇਖਾ (ਐੱਲ.ਓ.ਸੀ.) ਪਾਰ ਪਾਕਿਸਤਾਨੀ ਚੌਕੀਆਂ ਨੂੰ ਤਬਾਹ ਕਰਨ ਦੀ ਇਹ ਕਾਰਵਾਈ ਨੂੰ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਅੰਜਾਮ ਦਿੱਤਾ ਗਿਆ। ਭਾਰਤੀ ਫੌਜ ਨੇ ਇਸ ਦਾ ਵੀਡੀਓ ਵੀ ਜਾਰੀ ਕੀਤਾ। ਪੂਰਾ ਦੇਸ਼ ਆਰਮੀ ਦੇ ਇਸ ਆਪਰੇਸ਼ਨ ਦੀ ਸ਼ਲਾਘਾ ਕਰ ਰਿਹਾ ਹੈ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਨੇ ਇਸ ਦਾ ਜਸ਼ਨ ਕੁਝ ਵੱਖ ਹੀ ਅੰਦਾਜ 'ਚ ਮਨਾਇਆ।
ਵਿਸ਼ਵਾਸ ਨੇ ਮੰਗਲਵਾਰ ਫੇਸਬੁੱਕ ਪੋਸਟ ਰਾਹੀਂ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ ਸ਼ਰੀਫ 'ਤੇ ਤਨਜ਼ ਕੱਸਿਆ। ਉਨ੍ਹਾਂ ਨੇ ਲਿਖਿਆ,''ਨਵਾਜ਼ ਮੀਆਂ ਇੰਡੀਅਨ ਆਰਮੀ ਵੱਲੋਂ ਨੌਸ਼ਹਿਰਾ ਵਾਲੀ ਗੁੱਡ ਨਾਈਟ ਕਬੂਲ ਕਰੋ ਅਤੇ ਹਾਂ ਇਕ ਸਲਾਹ ਲੈ ਕੇ ਸੌਣ ਦੀ ਅਸਫਲ ਕੋਸ਼ਿਸ਼ ਕਰੋ। ਸ਼ਰੀਫ ਰਹੋ ਨਹੀਂ ਤਾਂ ਸ਼ਰੀਫਾ ਬਣਾ ਦਿੱਤੇ ਜਾਵੋਗੇ, ਯਕੀਨ ਨਾ ਹੋਵੇ ਤਾਂ ਜਹਨੁੰਮ (ਨਰਕ) ਕਾਲ ਕਰ ਕੇ ਤਿੰਨ ਜੰਗ ਲੜ ਚੁਕੇ ਆਪਣੇ ਬਜ਼ੁਰਗਾਂ ਤੋਂ ਪੁੱਛ ਲਵੋ, ਉਂਝ ਵੀ ਲੋਕਲ ਲੱਗੇਗਾ ਤੁਹਾਡੇ ਇੱਥੋਂ ਤਾਂ।''
ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਨੌਸ਼ਹਿਰਾ 'ਚ ਪਾਕਿਸਤਾਨ ਪੋਸਟ 'ਤੇ ਕਾਰਵਾਈ ਲਈ ਫੌਜ ਨੂੰ ਸਲਾਮ। ਉਨ੍ਹਾਂ ਨੇ ਟਵੀਟ ਕੀਤਾ ਕਿ ਦੇਸ਼ ਨੂੰ ਫੌਜੀਆਂ 'ਤੇ ਮਾਣ ਹੈ। ਰੱਖਿਆ ਮੰਤਰੀ ਅਰੁਣ ਜੇਤਲੀ ਨੇ ਟਵੀਟ ਕਰ ਕੇ ਕਿਹਾ ਕਿ ਕੰਟਰੋਲ ਰੇਖਾ 'ਤੇ ਫੌਜ ਦੀ ਕਾਰਵਾਈ ਦਾ ਸਰਕਾਰ ਸਮਰਥਨ ਕਰਦੀ ਹੈ। ਜੰਮੂ-ਕਸ਼ਮੀਰ 'ਚ ਸ਼ਾਂਤੀ ਲਈ ਇਸ ਤਰ੍ਹਾਂ ਦੀ ਕਾਰਵਾਈ ਜ਼ਰੂਰੀ ਹੈ। ਭਾਰਤੀ ਫੌਜ ਵੱਲੋਂ ਜਾਰੀ 30 ਸੈਕਿੰਡ ਦੇ ਵੀਡੀਓ 'ਚ ਪਾਕਿਸਤਾਨੀ ਚੌਕੀ 'ਤੇ ਇਕ ਤੋਂ ਬਾਅਦ ਇਕ 10 ਧਮਾਕੇ ਹੁੰਦੇ ਦਿਖਾਈ ਦਿੱਤੇ। ਹਾਲਾਂਕਿ ਪਾਕਿਸਤਾਨ ਇਸ ਤਰ੍ਹਾਂ ਦੀ ਕਿਸੇ ਵੀ ਕਾਰਵਾਈ ਤੋਂ ਇਨਕਾਰ ਕਰ ਰਿਹਾ ਹੈ।
ਦਬੰਗਾਂ ਨੇ ਨਾਬਾਲਗ ਲੜਕੀ ਦਾ 12 ਬੱਚਿਆਂ ਦੇ ਪਿਤਾ ਨਾਲ ਕਰਵਾਇਆ ਨਿਕਾਹ
NEXT STORY