ਬਾਵਲ— ਇੱਥੇ ਸੰਜੇ ਕੁਮਾਰ ਦੀ ਇਕ ਪੰਦਰਵਾੜੇ ਪਹਿਲਾਂ ਕੀਤੇ ਗਏ ਬੇਰਹਿਮ ਕਤਲ ਦਾ ਜਦੋਂ ਰਾਜ ਖੁੱਲ੍ਹਿਆ ਤਾਂ ਸਾਰੇ ਹੈਰਾਨ ਰਹਿ ਗਏ। ਪਤੀ ਦੇ ਕਤਲ 'ਚ ਉਸ ਦੀ ਪਤਨੀ ਅਤੇ ਪ੍ਰੇਮੀ ਸਮੇਤ 4 ਲੋਕ ਸ਼ਾਮਲ ਸਨ। ਪਤਨੀ ਅਤੇ ਪ੍ਰੇਮੀ ਨੂੰ ਸੋਮਵਾਰ ਦੀ ਸ਼ਾਮ ਨੂੰ ਬਾਵਲ ਪਲੁਸ ਨੇ ਕਾਬੂ ਕਰ ਲਿਆ। ਇਹ ਕਤਲ ਪ੍ਰੇਮ ਪ੍ਰਸੰਗ ਕਾਰਨ ਕੀਤਾ ਗਿਆ। ਗ੍ਰਿਫਤਾਰ ਪ੍ਰੇਮੀ ਦੇ ਮੋਬਾਈਲ ਫੋਨ ਦੀ ਕਾਲ ਡਿਟੇਲ ਨੇ ਉਸ ਨੂੰ ਸਲਾਖਾਂ ਤੱਕ ਪਹੁੰਚਾ ਦਿੱਤਾ। ਜਾਣਕਾਰੀ ਅਨੁਸਾਰ 27 ਜਨਵਰੀ ਦੀ ਸਵੇਰ ਸੰਜੇ ਕੁਮਾਰ ਦੀ ਸ਼ਾਮ ਬਾਵਲ ਦੇ ਝਾਬੁਆ ਰੋਡ ਸਥਿਤ ਦੁਲਹੇੜਾ ਨਹਿਰੀ ਨਾਲੇ ਨੇੜੇ ਖੂਨ ਨਾਲ ਲੱਥਪੱਥ ਮਿਲੀ ਸੀ। ਉਸ ਦੀ ਪਛਾਣ ਮਿਟਾਉਣ ਲਈ ਉਸ ਦੇ ਚਿਹਰੇ ਨੂੰ ਵਾਹਨ ਨਾਲ ਕੁਚਲ ਦਿੱਤਾ ਗਿਆ ਸੀ।
ਇਸ ਕਤਲ ਲਈ ਪਰਿਵਾਰ ਵਾਲਿਆਂ ਨੇ ਸ਼ੱਕ ਦੇ ਆਧਾਰ 'ਤੇ ਝਾਬੁਆ ਵਾਸੀ ਪਵਨ ਅਤੇ 2 ਹੋਰ ਨੂੰ ਨਾਮਜ਼ਦ ਕੀਤਾ ਸੀ। ਪੁਲਸ ਨੇ ਭੱਜ-ਦੌੜ ਕਰ ਕੇ ਪਵਨ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ 3 ਦਿਨਾਂ ਦੇ ਪੁਲਸ ਰਿਮਾਂਡ 'ਤੇ ਲਿਆ ਸੀ। ਰਿਮਾਂਡ ਦੌਰਾਨ ਉਸ ਨੇ ਹੈਰਾਨ ਕਰਨ ਵਾਲੇ ਰਾਜ ਖੁੱਲ੍ਹੇ ਤਾਂ ਪਰਿਵਾਰ ਵਾਲੇ ਵੀ ਹੈਰਾਨ ਰਹਿ ਗਏ। ਮ੍ਰਿਤਕ ਸੰਜੇ ਦੀ ਪਤਨੀ ਮਨੀਸ਼ਾ ਨੇ ਪਵਨ ਅਤੇ 2 ਹੋਰ ਨਾਲ ਮਿਲ ਕੇ ਪਤੀ ਦੇ ਕਤਲ ਦੀ ਸਾਜਿਸ਼ ਰਚੀ ਸੀ। ਮਨੀਸ਼ਾ ਅਤੇ ਪਵਨ ਦਰਮਿਆਨ ਕਾਫੀ ਦਿਨਾਂ ਤੋਂ ਮੇਲ-ਜੋਲ ਸੀ ਅਤੇ ਪ੍ਰੇਮ ਪ੍ਰਸੰਗ ਬਣਿਆ ਹੋਇ ਆਸੀ। 29 ਸਾਲਾ ਮਨੀਸ਼ਾ 3 ਬੱਚਿਆਂ ਦੀ ਮਾਂ ਹੈ। ਜਾਂਚਕਰਤਾ ਜਸਵੰਤ ਸਿੰਘ ਨੇ ਦੱਸਿਆ ਕਿ 2 ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪਵਨ ਦੀ ਮੋਬਾਈਲ ਫੋਨ ਦੀ ਕਾਲ ਡਿਟੇਲ ਜਦੋਂ ਲੱਭੀ ਗਈ ਤਾਂ ਇਸ ਕਤਲ ਤੋਂ ਪਰਦਾ ਉੱਠ ਗਿਆ।
ਚੌਗਿਰਦੇ ਲਈ ਖਤਰਾ ਬਣਿਆ ਪਾਕਿਸਤਾਨ ਦਾ ਹਾਈਡਰੋ ਪਾਵਰ ਪ੍ਰਾਜੈਕਟ
NEXT STORY