ਨਵੀਂ ਦਿੱਲੀ — ਮੌਜੂਦਾ ਹਾੜੀ ਸੀਜ਼ਨ ਵਿਚ ਪਿਛਲੇ ਹਫਤੇ ਕਣਕ ਦੀ ਬਿਜਾਈ 6.23 ਫੀਸਦੀ ਪਛੜਨ ਦੇ ਬਾਵਜੂਦ ਆਗਾਮੀ ਹਫਤਿਆਂ 'ਚ ਇਸ ਦੇ ਰਫਤਾਰ ਫੜਣ ਦੀ ਆਸ ਕੀਤੀ ਜਾ ਰਹੀ ਹੈ। ਖੇਤੀ ਸਕੱਤਰ ਐੱਸ.ਕੇ. ਪਟਨਾਇਕ ਨੇ ਕਣਕ ਹੇਠ ਰਕਬਾ ਘਟਣ ਤੋਂ ਇਨਕਾਰ ਕੀਤਾ ਹੈ।
ਹਾੜ੍ਹੀ ਸੀਜ਼ਨ ਦੀ ਮੁੱਖ ਫਸਲ ਕਣਕ ਦੀ ਬਿਜਾਈ ਅਕਤੂਬਰ ਵਿਚ ਸ਼ੁਰੂ ਹੁੰਦੀ ਹੈ ਜਦਕਿ ਫਸਲ ਦੀ ਕਟਾਈ ਅਪ੍ਰੈਲ 'ਚ ਸ਼ੁਰੂ ਹੋ ਜਾਂਦੀ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਕਿਸਾਨਾਂ ਨੇ ਅਜੇ ਪਿਛਲੇ ਹਫ਼ਤੇ ਤੱਕ 190.87 ਲੱਖ ਹੈਕਟੇਅਰ ਰਕਬੇ 'ਚ ਕਣਕ ਦੀ ਬਿਜਾਈ ਕੀਤੀ ਹੈ। ਸਾਲ ਪਹਿਲਾਂ ਇਸੇ ਸਾਲ ਦੌਰਾਨ ਇਹ ਰਕਬਾ 203.56 ਲੱਖ ਹੈਕਟੇਅਰ ਸੀ। ਲਿਹਾਜ਼ਾ ਹੁਣ ਤਕ ਕਣਕ ਹੇਠ ਰਕਬਾ 6.23 ਫੀਸਦੀ ਘਟਿਆ ਹੈ। ਆਮ ਤੌਰ 'ਤੇ ਕਣਕ 300 ਲੱਖ ਹੈਕਟੇਅਰ ਰਕਬੇ ਵਿਚ ਬੀਜੀ ਜਾਂਦੀ ਹੈ। ਜਿਨ੍ਹਾਂ ਰਾਜਾਂ ਵਿਚ ਕਣਕ ਦੀ ਬਿਜਾਈ ਪੱਛੜੀ ਹੈ ਉਨ੍ਹਾਂ 'ਚ ਮੱਧ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਪ੍ਰਮੁੱਖ ਹਨ। ਪਟਨਾਇਕ ਅਨੁਸਾਰ 'ਕਣਕ ਦੀ ਬਿਜਾਈ 'ਚ ਦੇਰ ਜ਼ਰੂਰ ਹੋਈ ਹੈ। ਹਫਤਾਵਾਰੀ ਅੰਕੜਿਆਂ ਮੁਤਾਬਕ ਲਗਪਗ 6 ਫੀਸਦੀ ਦੀ ਕਮੀ ਆਈ ਹੈ, ਪਰ ਆਉਣ ਵਾਲੇ ਹਫਤਿਆਂ 'ਚ ਬਿਜਾਈ ਜ਼ੋਰ ਫੜ ਸਕਦੀ ਹੈ'। ਖੇਤੀ ਸਕੱਤਰ ਨੇ ਕਿਹਾ ਕਿ ਮੌਜੂਦਾ ਹਾੜ੍ਹੀ ਸੀਜ਼ਨ ਦੌਰਾਨ ਇਸ ਦਾ ਕੁੱਲ ਕਣਕ ਦੇ ਰਕਬੇ 'ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਸੂਬਿਆਂ ਦੇ ਸੰਪਰਕ 'ਚ ਹੈ ਅਤੇ ਅਸਲ ਤਸਵੀਰ ਅਗਲੇ ਕੁਝ ਹਫਤਿਆਂ 'ਚ ਸਪੱਸ਼ਟ ਹੋ ਜਾਵੇਗੀ। ਅੰਕੜਿਆਂ ਮੁਤਾਬਕ ਪੰਜਾਬ ਅਤੇ ਹਰਿਆਣਾ 'ਚ ਕਣਕ ਦੀ ਬਿਜਾਈ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਅਤੇ ਉੱਤਰ ਪ੍ਰਦੇਸ਼ ਹੁਣ ਤੱਕ 54.79 ਲੱਖ ਹੈਕਟੇਅਰ ਰਕਬੇ ਵਿਚ ਬਿਜਾਈ ਕਰ ਚੁੱਕਾ ਹੈ. ਸਾਲ 2016-17 ਵਿਚ ਦੇਸ਼ 'ਚ ਕਣਕ ਦੀ ਰਿਕਾਰਡ 96.64 ਮਿਲੀਅਨ ਟਨ ਪੈਦਾਵਾਰ ਹੋਈ ਸੀ।
ਮਨੁੱਖਤਾ ਹੋਈ ਸ਼ਰਮਸਾਰ, ਕੁਝ ਘੰਟੇ ਪਹਿਲੇ ਜਨਮੀ ਬੱਚੀ ਨੂੰ ਠੰਡ 'ਚ ਮਰਨ ਲਈ ਛੱਡਿਆ
NEXT STORY