ਨਿਗੋਹੀ — ਲਖਨਊ-ਰਾਏਬਰੇਲੀ ਬਾਰਡਰ 'ਤੇ ਸਥਿਤ ਭਗਵਾਨ ਪੁਰ ਦੇ ਇਕ ਢਾਬੇ ਦਾ ਮਾਲਿਕ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਚਾਨਕ ਉਸਦੇ ਸਾਹਮਣੇ ਆ ਕੇ ਖੜ੍ਹੇ ਹੋ ਗਏ। ਰਾਏ ਬਰੇਲੀ ਹੁੰਦੇ ਹੋਏ ਅਮੇਠੀ ਜਾ ਰਹੇ ਰਾਹੁਲ ਲਗਭਗ 30 ਮਿੰਟ ਤੱਕ ਸ਼੍ਰੀਰਾਮ ਢਾਬੇ ਰੁਕੇ। ਇਸ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਚਾਹ, ਪਕੌੜੇ ਅਤੇ ਸਮੋਸੇ ਖਾਧੇ। ਢਾਬੇ ਦੇ ਮਾਲਿਕ ਰਾਮ ਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਢਾਬੇ 'ਤੇ ਰਾਹੁਲ ਅਚਾਨਕ ਆ ਕੇ ਰੁਕੇ ਅਤੇ ਉਨ੍ਹਾਂ ਨੇ ਕਾਰ 'ਤੋਂ ਉਤਰ ਕੇ ਇਕ ਕੱਪ ਚਾਹ ਦੀ ਮੰਗ ਕੀਤੀ। ਉਨ੍ਹਾਂ ਦੇ ਨਾਲ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਰਾਜ ਬੱਬਰ ਅਤੇ ਸਾਬਕਾ ਵਿਧਾਇਕ ਅਖਿਲੇਸ਼ ਪ੍ਰਤਾਪ ਸਿੰਘ ਵੀ ਸਨ।
ਫੋਟੋਗ੍ਰਾਫਰਾਂ ਨੇ ਲਈਆਂ ਰਾਹੁਲ ਦੀਆਂ ਤਸਵੀਰਾਂ
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਉਨ੍ਹਾਂ ਦੇ ਢਾਬੇ 'ਤੇ ਰਾਹੁਲ ਗਾਂਧੀ ਵੀ ਆਉਣਗੇ। ਉਨ੍ਹਾਂ ਨੂੰ ਇਸ ਗੱਲ ਦੀ ਇੰਨ੍ਹੀ ਖੁਸ਼ੀ ਹੈ ਕਿ ਬਿਆਨ ਵੀ ਨਹੀਂ ਕਰ ਸਕਦੇ। ਇਸ ਮੌਕੇ 'ਤੇ ਫੋਟੋਗ੍ਰਾਫਰਾਂ ਨੇ ਰਾਹੁਲ ਦੀ ਚਾਹ ਪੀਂਦੇ ਦੀਆਂ ਫੋਟੋਆਂ ਖਿੱਚੀਆਂ। ਇਸ ਤੋਂ ਬਾਅਦ ਰਾਹੁਲ ਗਾਂਧੀ ਲਖਨਊ ਰਾਏ ਬਰੇਲੀ ਬਾਰਡਰ 'ਤੇ ਸਥਿਤ ਚੌਰਵਾ ਹਨੂੰਮਾਨ ਮੰਦਿਰ ਵੀ ਗਏ। ਇਸ ਤੋਂ ਪਹਿਲਾਂ ਗਾਂਧੀ ਦਾ ਲਖਨਊ ਦੇ ਅਮੌਸੀ ਹਵਾਈ ਅੱਡੇ 'ਤੇ ਹਜ਼ਾਰਾਂ ਦੀ ਗਿਣਤੀ 'ਚ ਕਾਂਗਰਸ ਕਾਰਜਕਰਤਾਵਾਂ ਨੇ ਜ਼ੋਰਦਾਰ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਇਹ ਪਹਿਲਾ ਦੌਰਾ ਹੈ।
ਰਾਹੁਲ ਗਾਂਧੀ ਦੀ ਰੈਲੀ 'ਚ ਝੜਪ, ਕਾਂਗਰਸੀ ਕਾਰਜਕਰਤਾਵਾਂ ਅਤੇ ਪੁਲਸ 'ਚ ਹੋਈ ਬਹਿਸਬਾਜ਼ੀ
NEXT STORY