ਨਵੀਂ ਦਿੱਲੀ - ਬੇਸ਼ੱਕ ਆਪਣੇ ਦਾਅਵਿਆਂ 'ਚ ਸਰਕਾਰ ਵਾਧੂ ਬਿਜਲੀ ਹੋਣ ਦੇ ਦਾਅਵੇ ਕਰਦੀ ਹੋਵੇ ਪਰ ਦੇਸ਼ ਵਿਚ ਬਿਜਲੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਹੋਰ ਪਾਵਰ ਪਲਾਂਟ ਲਾਉਣ ਦੀ ਲੋੜ ਹੈ ਪਰ ਸਰਕਾਰ ਇਨ੍ਹਾਂ ਪਾਵਰ ਪਲਾਂਟਾਂ 'ਚ ਲੋੜੀਂਦੇ ਪ੍ਰਦੂਸ਼ਣ ਸਟੈਂਡਰਡ ਲਾਗੂ ਕਰਵਾਉਣ ਵਲ ਧਿਆਨ ਨਹੀਂ ਦੇ ਰਹੀ। ਇਸ ਕਾਰਨ ਉੱਤਰੀ ਭਾਰਤ 'ਚ ਹਵਾ ਬੇਹੱਦ ਜ਼ਹਿਰੀਲੀ ਹੋ ਗਈ ਹੈ।
ਯੂਨੀਵਰਸਿਟੀ ਆਫ ਮੈਰੀਲੈਂਡ ਅਤੇ ਯੂ. ਐੱਸ. ਸਪੇਸ ਏਜੰਸੀ 'ਨਾਸਾ' ਵਲੋਂ ਇਕ ਅਧਿਐਨ 'ਤੇ ਜਾਰੀ ਰਿਪੋਰਟ ਅਨੁਸਾਰ ਭਾਰਤ ਵਿਚ ਬਹੁਤ ਜ਼ਿਆਦਾ ਕੋਲਾ ਸਾੜੇ ਜਾਣ ਕਾਰਨ ਸਲਫਰ ਡਾਇਆਕਸਾਈਡ (ਐੱਸ. ਓ.-2) ਦੇ ਨਿਕਲਣ 'ਚ 50 ਫੀਸਦੀ ਤਕ ਦਾ ਵਾਧਾ ਹੋ ਗਿਆ ਹੈ ਜਦਕਿ ਚੀਨ 'ਚ ਸਲਫਰ ਡਾਇਆਕਸਾਈਡ ਦੇ ਨਿਕਲਣ 'ਚ 75 ਫੀਸਦੀ ਕਮੀ ਆਈ ਹੈ। ਚੀਨ ਅਤੇ ਭਾਰਤ ਦੁਨੀਆ ਭਰ 'ਚ ਕੋਲੇ ਦੇ ਸਭ ਤੋਂ ਵੱਡੇ ਖਪਤਕਾਰ ਹਨ ਅਤੇ ਭਾਰਤ ਤਾਂ ਐੱਸ. ਓ.-2 ਨਿਕਲਣ 'ਚ ਚੀਨ ਨੂੰ ਵੀ ਮਾਤ ਦੇ ਰਿਹਾ ਹੈ।
ਰਿਪੋਰਟ ਕਹਿੰਦੀ ਹੈ ਕਿ ਸਮੁੱਚੇ ਭਾਰਤ ਅਤੇ ਚੀਨ ਲਈ ਬੜੀ ਜਨਤਕ ਗੰਭੀਰ ਸਮੱਸਿਆ ਹੈ। ਦੋਵੇਂ ਹੀ ਦੇਸ਼ ਦਰਅਸਲ ਪਾਵਰ ਪਲਾਂਟ ਅਤੇ ਕਾਰਖਾਨਿਆਂ ਲਈ ਵੱਡੇ ਪੱਧਰ 'ਤੇ ਕੋਲੇ ਦੀ ਵਰਤੋਂ ਕਰਦੇ ਹਨ, ਜੋ ਕਿ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ। ਲੋਕਸਭਾ 'ਚ 10 ਅਗਸਤ 2017 ਨੂੰ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਦੱਸਿਆ ਗਿਆ ਹੈ ਕਿ ਪਿਛਲੇ 3 ਸਾਲਾਂ 'ਚ ਦੇਸ਼ ਭਰ ਦੇ ਪਾਵਰ ਪਲਾਂਟਾਂ 'ਚ ਪੈਦਾ 72 ਫੀਸਦੀ ਬਿਜਲੀ ਉਤਪਾਦਨ ਕੋਲੇ ਦੀ ਵਰਤੋਂ 'ਤੇ ਨਿਰਭਰ ਹੈ ਜਦਕਿ ਪਿਛਲੇ 1 ਦਹਾਕੇ ਤੋਂ ਪਾਵਰ ਪਲਾਂਟਾਂ 'ਚ ਕੋਲੇ ਦੀ ਖਪਤ 74 ਫੀਸਦੀ ਤਕ ਵਧ ਗਈ ਹੈ।
ਹਵਾ ਦੀ ਕੁਆਲਿਟੀ 'ਤੇ ਖੋਜ ਕਰ ਰਹੇ ਐਸ਼ਵਰਿਆ ਸੁਧੀਰ ਦਾ ਕਹਿਣਾ ਹੈ ਕਿ ਕੋਲੇ ਦੀ ਵਰਤੋਂ ਕਰਕੇ ਪਾਵਰ ਪਲਾਂਟਾਂ 'ਚ ਗੈਸਾਂ ਦੀ ਨਿਕਾਸੀ ਕੰਟਰੋਲ ਨਿਯਮ ਲਾਗੂ ਕਰਵਾਉਣ 'ਚ ਸਰਕਾਰ ਦੇ ਫੇਲ ਹੋਣ ਨਾਲ ਹਵਾ ਪ੍ਰਦੂਸ਼ਣ ਦਾ ਲੈਵਲ ਖਤਰਨਾਕ ਪੱਧਰ ਤਕ ਪਹੁੰਚ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਵਿਚ 300 ਕਿਲੋਮੀਟਰ ਦੇ ਰੇਡੀਅਸ 'ਚ 13 ਕੋਲ-ਫਾਇਰਡ ਪਲਾਂਟ ਕੰਮ ਕਰ ਰਹੇ ਹਨ, ਜਿਨ੍ਹਾਂ 'ਚ ਸਲਫਰ ਡਾਇਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਗੈਸ ਦੀ ਨਿਕਾਸੀ 'ਤੇ ਕੋਈ ਕੰਟਰੋਲ ਨਹੀਂ। ਇਹ ਦੋਵੇਂ ਤੱਤ ਪਾਰਟੀਕੁਲੇਟ ਮੈਟਰ ਲੈਵਲ ਵਧਾਉਂਦੇ ਹਨ। ਆਈ. ਆਈ. ਟੀ. ਕਾਨਪੁਰ ਦੀ ਜਨਵਰੀ 2016 ਦੀ ਰਿਪੋਰਟ ਅਨੁਸਾਰ ਦਿੱਲੀ ਵਿਚ ਰੋਜ਼ਾਨਾ 141 ਟਨ ਸਲਫਰ ਡਾਇਆਕਸਾਈਡ ਗੈਸ ਦੀ ਨਿਕਾਸੀ ਹੁੰਦੀ ਹੈ। ਇੰਡਸਟਰੀਅਲ ਸਰੋਤ ਅਨੁਸਾਰ ਕੁਲ ਨਿਕਾਸੀ ਦਾ 90 ਫੀਸਦੀ ਹਿੱਸਾ ਪਾਵਰ ਪਲਾਂਟਾਂ ਤੋਂ ਹੈ।
ਹਰ ਸਾਲ 10 ਲੱਖ ਬੇਵਕਤੀ ਮੌਤਾਂ
ਮੈਰੀਲੈਂਡ ਸਟੱਡੀ ਰਿਪੋਰਟ ਅਨੁਸਾਰ ਕੋਲੇ ਦੇ ਸੜਨ ਨਾਲ ਸਭ ਤੋਂ ਵੱਧ ਸਲਫਰ ਡਾਇਆਕਸਾਈਡ ਪੈਦਾ ਹੁੰਦੀ ਹੈ, ਜੋ ਕਿ ਜ਼ਹਿਰੀਲੀ ਹਵਾ ਦਾ ਇਕ ਕਾਰਕ ਹੈ। ਸਲਫਰ ਡਾਇਆਕਸਾਈਡ ਗੈਸ ਦੀ ਨਿਕਾਸੀ ਨਾਲ ਸਲਫੇਟ ਐਰੋਸੋਲ ਪੈਦਾ ਹੁੰਦੀ ਹੈ, ਜੋ ਕਿ ਭਾਰਤ ਅਤੇ ਚੀਨ ਵਿਚ ਸੰਘਣੀ ਧੁੰਦ ਲਈ ਕਾਰਕ ਹੈ। ਇਸ ਪ੍ਰਦੂਸ਼ਣ ਕਾਰਨ ਹਰ ਸਾਲ 10 ਲੱਖ ਬੇਵਕਤੀ ਮੌਤਾਂ ਹੁੰਦੀਆਂ ਹਨ।
ਰਿਪੋਰਟ ਅਨੁਸਾਰ 2005 ਤੋਂ 2016 ਦਰਮਿਆਨ ਐੱਸ. ਓ.-2 ਦੀ ਨਿਕਾਸੀ ਵਧੀ ਹੈ ਜਿਸਦੇ ਲਈ ਓਡਿਸ਼ਾ, ਝਾਰਖੰਡ ਅਤੇ ਛੱਤੀਸਗੜ੍ਹ ਸੂਬਿਆਂ 'ਚ ਸਥਿਤ ਪਾਵਰ ਪਲਾਂਟ ਵੀ ਜਵਾਬਦੇਹ ਹਨ। ਇਸ ਨਾਲ ਪੱਛਮੀ ਤੱਟ 'ਤੇ ਵੀ 'ਹਾਟਸਪਾਟ' ਵਧਿਆ ਹੈ।
ਓਧਰ ਓਜ਼ੋਨ ਮਾਨੀਟਰ ਕਰ ਰਹੇ ਨਾਸਾ ਸੈਟੇਲਾਈਟ ਅਨੁਸਾਰ ਵੀ ਭਾਰਤ ਅਤੇ ਚੀਨ 'ਚ ਇਸ ਸਮੇਂ ਦੌਰਾਨ ਐੱਸ. ਓ.-2 ਦੀ ਮਾਤਰਾ 'ਚ ਬੇਹੱਦ ਵਾਧਾ ਹੋਇਆ ਹੈ। ਦੂਜੇ ਪਾਸੇ ਇਸ ਦਹਾਕੇ 'ਚ ਪਾਵਰ ਪਲਾਂਟਾਂ ਵਿਚ ਕੋਲੇ ਦੀ ਵਰਤੋਂ ਵੀ 50 ਫੀਸਦੀ ਦੀ ਬਜਾਏ 100 ਫੀਸਦੀ ਵਧੀ ਹੈ, ਜਦਕਿ ਚੀਨ ਵਿਚ ਐੱਸ. ਓ.-2 ਦਾ ਲੈਵਲ ਘਟਿਆ ਹੈ। ਇਸ ਦੇ ਪਿੱਛੇ ਦਾ ਕਾਰਨ ਚੀਨ ਵਲੋਂ ਪਾਵਰ ਪਲਾਂਟਾਂ ਨੂੰ ਕੋਲੇ ਦੀ ਬਜਾਏ ਨਾਨ-ਕੋਲ ਆਧਾਰਿਤ ਪਲਾਂਟਾਂ 'ਚ ਤਬਦੀਲ ਕਰਨਾ ਵੀ ਹੈ। ਹਾਲਾਂਕਿ ਇਸ ਨਾਲ ਚੀਨ ਦੀ ਅਰਥਵਿਵਸਥਾ 'ਚ ਵੀ ਕਮੀ ਆਈ ਹੈ। ਦੂਜੇ ਪਾਸੇ ਥਰਮਲ ਪਾਵਰ ਪਲਾਂਟਾਂ 'ਚ ਪ੍ਰਦੂਸ਼ਣ ਘਟਾਉਣ ਵਾਲੇ ਯੰਤਰ ਲਾ ਕੇ ਚੀਨ ਨੇ ਪ੍ਰਦੂਸ਼ਣ ਘੱਟ ਕਰਨ 'ਚ ਕਾਫੀ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।
ਬਿਜਲੀ ਦੀ ਵਧਦੀ ਮੰਗ ਦੇ ਅੱਗੇ ਉੱਤਰੀ ਭਾਰਤ ਵਿਚ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਅਪਣਾਉਣਾ ਪਵੇਗਾ ਲੰਬਾ ਰਸਤਾ
ਚੀਨ ਦੇ ਮੁਕਾਬਲੇ ਭਾਰਤ ਵਿਚ ਸੰਘਣੀ ਆਬਾਦੀ ਕਾਰਨ ਸਲਫਰ ਡਾਇਆਕਸਾਈਡ ਦੀ ਨਿਕਾਸੀ ਸਿਹਤ ਜਾਂ ਸੰਘਣੀ ਧੁੰਦ ਲਈ ਵੱਡੀ ਚੁਣੌਤੀ ਨਹੀਂ ਪਰ ਮੈਰੀਲੈਂਡ ਯੂਨੀਵਰਸਿਟੀ ਦੇ ਐਸੋਸੀਏਟ ਰਿਸਰਚ ਸਾਇੰਸਟਿਸਟ ਕਾਨ ਲੀ ਅਨੁਸਾਰ ਆਬਾਦੀ 'ਚ ਵਾਧੇ ਦੇ ਨਾਲ ਬਿਜਲੀ ਦੀ ਡਿਮਾਂਡ ਵੀ ਵਧ ਰਹੀ ਹੈ। ਗੈਸ ਦੀ ਇਹ ਨਿਕਾਸੀ ਖਤਰਨਾਕ ਹੋ ਸਕਦੀ ਹੈ। ਰਿਪੋਰਟ ਮੁਤਾਬਕ ਭਾਰਤ ਨੂੰ ਆਉਣ ਵਾਲੇ ਦਿਨਾਂ 'ਚ 28 ਹਜ਼ਾਰ ਮੈਗਾਵਾਟ ਬਿਜਲੀ ਦੀ ਹੋਰ ਲੋੜ ਹੈ ਅਤੇ ਹਰ ਸਾਲ 80 ਹਜ਼ਾਰ ਮਿਲੀਅਨ ਯੂਨਿਟ ਬਿਜਲੀ ਦੀ ਵਾਧੂ ਲੋੜ ਹੈ। ਦੇਸ਼ ਭਰ 'ਚ 70 ਫੀਸਦੀ ਬਿਜਲੀ ਥਰਮਲ ਪਾਵਰ ਪਲਾਂਟਾਂ 'ਚ ਪੈਦਾ ਹੁੰਦੀ ਹੈ ਅਤੇ ਇਹ ਮੰਗ ਵਧਦੀ ਜਾ ਰਹੀ ਹੈ।
ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਏਰੀਏ 'ਚ ਪ੍ਰਦੂਸ਼ਣ ਦੇ ਲਈ ਇਸ ਦੇ ਇਲਾਵਾ ਹੋਰ ਵੀ ਹਨ ਕਾਰਨ
ਆਈ. ਆਈ. ਟੀ. ਕਾਨਪੁਰ ਦੀ ਸਟੱਡੀ ਰਿਪੋਰਟ ਦੇ ਮੁਤਾਬਕ ਪਾਵਰ ਪਲਾਂਟਾਂ 'ਚ ਕੋਲੇ ਦੇ ਸੜਨ ਨੂੰ ਹੀ ਦਿੱਲੀ ਜਾਂ ਇਸ ਦੇ ਆਲੇ-ਦੁਆਲੇ ਦੇ ਏਰੀਆ 'ਚ ਪ੍ਰਦੂਸ਼ਣ ਦੇ ਲਈ ਕਾਰਨ ਨਹੀਂ ਮੰਨਿਆ ਜਾ ਸਕਦਾ ਹੈ। ਇਸ ਦੇ ਲਈ ਦੂਸਰੇ ਕਾਰਨ ਵੀ ਜਵਾਬਦੇਹੀ ਹਨ। ਪਾਰਟੀਕੁਲੇਟ ਮੈਟਰ (ਪੀ. ਐੱਮ.) 2.5 ਦੇ ਪੈਦਾ ਹੋਣ ਦੇ ਪਿੱਛੇ ਦਿੱਲੀ ਦੀਆਂ ਸੜਕਾਂ 'ਤੇ ਮਿੱਟੀ-ਘੱਟਾ (38 ਫੀਸਦੀ), ਵ੍ਹੀਕਲ (20 ਫੀਸਦੀ), ਡੋਮੈਸਟਿਕ ਫਿਊਲ ਬਰਨਿੰਗ (12 ਫੀਸਦੀ) ਅਤੇ ਇੰਡਸਟਰੀਅਲ ਪੁਆਇੰਟ ਸਰੋਤ (11 ਫੀਸਦੀ) ਇਹ ਚਾਰ ਕਾਰਨ ਵੀ ਪ੍ਰਦੂਸ਼ਣ ਦੇ ਕਾਰਕ ਹਨ। ਇੰਡੀਆ ਸਪੈਂਡ ਰਿਪੋਰਟ ਅਕਤੂਬਰ 2017 ਦੇ ਮੁਤਾਬਕ ਪਰਾਲੀ ਦੇ ਸਾੜੇ ਜਾਣ 'ਤੇ ਪਾਬੰਦੀ ਨਾਲ 90 ਫੀਸਦੀ ਤਕ ਪ੍ਰਦੂਸ਼ਣ 'ਚ ਸੁਧਾਰ ਹੋ ਸਕਦਾ ਹੈ।
'ਨਾਸਾ' ਤੋਂ ਜਾਰੀ ਸੈਟੇਲਾਈਟ ਤਸਵੀਰਾਂ, ਜੋ ਕਿ ਇਸੇ ਸਾਲ 25 ਅਕਤੂਬਰ ਤੋਂ 8 ਨਵੰਬਰ ਨੂੰ ਲਈਆਂ ਗਈਆਂ ਹਨ, ਮੁਤਾਬਕ ਪੰਜਾਬ ਅਤੇ ਨੇੜੇ-ਤੇੜੇ ਦੇ ਏਰੀਏ 'ਚ ਪਰਾਲੀ ਸਾੜੇ ਜਾਣ ਨਾਲ ਸੰਘਣੀ ਧੁੰਦ ਅਤੇ ਸਮੋਗ ਪੈਦਾ ਹੋਈ, ਜਿਸ ਨਾਲ ਉੱਤਰੀ ਭਾਰਤ 'ਚ ਪ੍ਰਦੂਸ਼ਣ ਲੈਵਲ ਖਤਰਨਾਕ ਪੱਧਰ ਤਕ ਵਧਿਆ ਹੈ। 21 ਨਵੰਬਰ 2016 ਨੂੰ ਜਾਰੀ ਇੰਡੀਆ ਸਪੈਂਡ ਰਿਪੋਰਟ ਮੁਤਾਬਕ ਭਾਰਤ ਅਤੇ ਚੀਨ 'ਚ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ ਸਥਾਪਿਤ ਕਰਨ ਦਾ ਫੈਸਲਾ ਹੋਇਆ ਸੀ। ਚੀਨ ਦੇ 900 ਸ਼ਹਿਰਾਂ 'ਚ ਸਥਾਪਿਤ 15 ਸੌ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ ਦੇ ਮੁਕਾਬਲੇ ਭਾਰਤ 'ਚ 23 ਸ਼ਹਿਰਾਂ ਵਿਚ ਸਿਰਫ 39 ਸਿਸਟਮ ਹੀ ਸਥਾਪਿਤ ਕੀਤੇ ਗਏ ਹਨ।
ਏਅਰ ਕੁਆਲਿਟੀ ਅਲਰਟ 'ਚ ਦਿੱਲੀ ਫੇਲ
ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀ.ਆਰ. ਏ. ਪੀ.) ਦੇ ਡਾਟਾ 'ਚ ਐਸ਼ਵਰਿਆ ਸੁਧੀਰ ਵਲੋਂ ਕੀਤੇ ਗਏ ਅਧਿਐਨ ਮੁਤਾਬਕ ਦਿੱਲੀ ਸਰਕਾਰ ਪਿਛਲੇ 11 ਮਹੀਨਿਆਂ 'ਚ (12 ਜਨਵਰੀ 2017 ਤੋਂ ) 150 ਵਾਰ ਪ੍ਰਦੂਸ਼ਣ 'ਤੇ ਅਲਰਟ ਕਰਨ 'ਚ ਫੇਲ ਸਾਬਿਤ ਹੋਇਆ ਹੈ। ਅਧਿਐਨ ਦੱਸਦਾ ਹੈ ਕਿ ਇਸ ਸਮੇਂ ਦੌਰਾਨ 95 ਵਾਰ ਦਿੱਲੀ ਦਾ ਏਅਰ ਕੁਆਲਿਟੀ ਲੈਵਲ 'ਵੈਰੀ ਪੂਅਰ', 49 ਵਾਰ 'ਵੈਰੀ ਪੂਅਰ ਟੂ ਸਵਿਰ' ਰਿਹਾ, ਜਦਕਿ ਛੇ ਵਾਰ ਐਮਰਜੈਂਸੀ ਵਰਗੀ ਨੌਬਤ ਵੀ ਆਈ। ਇਸ ਤੋਂ ਪਹਿਲਾਂ ਮਾਨਸੂਨ ਸੀਜ਼ਨ ਹੀ ਦਿੱਲੀ ਵਾਸੀਆਂ ਦੇ ਲਈ ਰਾਹਤ ਭਰਿਆ ਰਿਹਾ।
ਬੀਤੀ 9 ਨਵੰਬਰ ਨੂੰ ਜਾਰੀ ਇੰਡੀਆ ਸਪੈਂਡ ਰਿਪੋਰਟ ਮੁਤਾਬਕ ਵੀ ਅਕਤੂਬਰ ਅਤੇ ਨਵੰਬਰ ਮਹੀਨੇ 'ਚ ਵੀ ਦਿੱਲੀ ਵਿਚ 30 ਵਾਰ ਅਲਰਟ ਜਾਰੀ ਨਹੀਂ ਕੀਤਾ ਗਿਆ। ਸੁਧੀਰ ਨੇ ਕਿਹਾ ਹੈ ਕਿ ਅਜੇ ਵੀ ਸਮਾਂ ਹੈ ਕਿ ਦਿੱਲੀ ਸਰਕਾਰ ਦੂਸਰੇ ਸੂਬਿਆਂ ਦੀ ਸਰਕਾਰ ਦੇ ਵਾਂਗ ਰਲ ਕੇ ਪ੍ਰਦੂਸ਼ਣ ਲੈਵਲ ਹੋਰ ਜ਼ਹਿਰੀਲਾ ਨਾ ਹੋਵੇ, ਲਈ ਲੋੜੀਂਦੇ ਕਦਮ ਚੁੱਕਣੇ ਯਕੀਨੀ ਬਣਾਵੇ।
ਇਕ-ਦੂਜੇ ਦੇ ਵਿਰੋਧੀ ਨਹੀਂ ਹਨ 'ਅਮਰੀਕਾ ਫਰਸਟ' ਤੇ 'ਮੇਕ ਇਨ ਇੰਡੀਆ' ਕੈਂਪੇਨ: ਇਵਾਂਕਾ ਟਰੰਪ
NEXT STORY