ਪਤੀ ਨੇ ਖਾਣੇ ਨੂੰ ਕਿਹਾ ਬੇਸਵਾਦ ਤਾਂ ਪਤਨੀ ਨੇ ਚੁੱਕਿਆ ਇਹ ਕਦਮ

You Are HereNational
Friday, April 21, 2017-4:37 PM

ਸਹਾਰਨਪੁਰ— ਯੂ.ਪੀ. ਦੇ ਸਹਾਰਨਪੁਰ 'ਚ ਕਤਲ ਦਾ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਤਨੀ ਨੇ ਆਪਣੇ ਪਤੀ ਦਾ ਸਿਰਫ ਇਸ ਲਈ ਕਤਲ ਕਰ ਦਿੱਤਾ, ਕਿਉਂਕਿ ਉਸ ਨੇ ਖਾਣੇ ਨੂੰ ਬੇਸਵਾਦ ਕਹਿ ਦਿੱਤਾ ਸੀ। ਜਾਣਕਾਰੀ ਅਨੁਸਾਰ ਘਟਨਾ ਬੜਗਾਓਂ ਖੇਤਰ ਦੇ ਚੰਦਪੁਰ ਪਿੰਡ ਦੀ ਹੈ। ਮ੍ਰਿਤਕ ਦਾ ਨਾਂ ਸੁਧੀਰ ਸੀ। ਸੁਧੀਰ ਦਾ ਹਰਿਆਣਾ ਵਾਸੀ ਪੂਨਮ ਨਾਲ 12 ਸਾਲ ਪਹਿਲਾਂ ਵਿਆਹ ਹੋਇਆ ਸੀ। ਦੋਹਾਂ ਦਾ ਇਕ 10 ਸਾਲ ਦਾ ਬੇਟਾ ਵੀ ਹੈ। ਗੁਆਂਢੀਆਂ ਅਨੁਸਾਰ ਤਾਂ ਸੁਧੀਰ ਅਤੇ ਪੂਨਮ ਦਰਮਿਆਨ ਆਏ ਦਿਨ ਝਗੜਾ ਹੁੰਦਾ ਸੀ। ਕਈ ਵਾਰ ਗੱਲ ਕੁੱਟਮਾਰ ਤੱਕ ਪੁੱਜ ਜਾਂਦੀ ਸੀ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਸੁਧੀਰ ਦੁਕਾਨ ਬੰਦ ਕਰ ਕੇ ਖਾਣਾ ਖਾਣ ਲਈ ਘਰ ਆਇਆ ਸੀ। ਪੂਨਮ ਨੇ ਸੁਧੀਰ ਨੂੰ ਖਾਣਾ ਪਰੋਸਿਆ। ਸੁਧੀਰ ਨੂੰ ਖਾਣਾ ਪਸੰਦ ਨਹੀਂ ਆਇਆ ਅਤੇ ਉਸ ਨੇ ਪੂਨਮ ਦੇ ਸਾਹਮਣੇ ਹੀ ਖਾਣੇ ਨੂੰ ਬੇਸਵਾਦ ਕਹਿ ਦਿੱਤਾ। ਖਾਣੇ ਦੀ ਬੁਰਾਈ ਸੁਣਦੇ ਹੀ ਪੂਰਮ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਸੁਧੀਰ ਦੇ ਸਿਰ 'ਤੇ ਡੰਡਾ ਮਾਰ ਦਿੱਤਾ। ਸੁਧੀਰ ਦੀ ਚੀਕ ਸੁਣ ਕੇ ਪਰਿਵਾਰ ਵਾਲੇ ਉੱਥੇ ਪੁੱਜੇ। ਖੂਨ ਨਾਲ ਲੱਥਪੱਥ ਸੁਧੀਰ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਸੁਧੀਰ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਤੁਰੰਤ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਪੂਨਮ ਦੇ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.