ਜੰਮੂ— ਪਰੇਡ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਅੱਜ ਫਿਰ ਸੜਕ 'ਤੇ ਉਤਰ ਗਈਆਂ। ਵਿਦਿਆਰਥਣਾਂ ਕਾਲਜ ਦੀ ਪ੍ਰਿੰਸੀਪਲ 'ਤੇ ਉਨ੍ਹਾਂ ਨੂੰ ਬਿਨਾਂ ਕਾਰਨ ਪਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਹਟਾਉਣ ਦੀ ਮੰਗ ਕਰ ਰਹੀਆਂ ਹਨ। ਵਿਦਿਆਰਥਣਾਂ ਦਾ ਦੋਸ਼ ਹੈ ਕਿ ਅਨੁਸ਼ਾਸਨ ਦੇ ਨਾਮ 'ਤੇ ਕਾਲਜ ਪ੍ਰਸ਼ਾਸਨ ਵਿਦਿਆਰਥਣਾਂ ਨਾਲ ਬੁਰਾ ਸਲੂਕ ਕਰ ਕਰ ਰਿਹਾ ਹੈ। ਪਰੇਡ ਖੇਤਰ 'ਚ ਕਾਲਜ ਦੇ ਬਾਹਰ ਵਿਦਿਆਰਥਣਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਸੜਕ ਜ਼ਾਮ ਕਰ ਦਿੱਤੀ। ਉਨ੍ਹਾਂ ਨੇ ਡੀ.ਸੀ ਆਫਿਸ ਜਾਂਣ ਦੀ ਕੋਸ਼ਿਸ਼ ਵੀ ਕੀਤੀ।
ਸਵੇਰੇ ਕਾਲਜ ਲੱਗਦੇ ਹੀ 9 ਵਜੇ ਦੇ ਕਰੀਬ ਵਿਦਿਆਰਥਣਾਂ ਕਾਲਜ ਗੇਟ ਦੇ ਬਾਹਰ ਇੱਕਠੀਆਂ ਹੋ ਗਈਆਂ। ਅੋਲਡ ਸਿਟੀ ਦੇ ਵਿਚੋਂ-ਵਿਚ ਸਥਿਤ ਕਾਲਜ ਦੇ ਬਾਹਰ ਬਹੁਤ ਦੇਰ ਤੱਕ ਜ਼ਾਮ ਲੱਗਾ ਰਿਹਾ। ਵਿਦਿਆਰਥਣਾਂ ਕਾਲਜ ਪ੍ਰਸ਼ਾਸਨ ਵੱਲੋਂ ਲਗਾਏ ਗਏ ਡਰੈਸ ਕੋਡ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਰਦੀ ਦੇ ਨਾਮ 'ਤੇ ਉਨ੍ਹਾਂ ਨਾਲ ਮਨਮਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਕਲਾਸਾਂ ਦੇ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਪੜ੍ਹਨ ਨਹੀਂ ਦਿੱਤਾ ਜਾਂਦਾ ਕਿਉਂਕਿ ਉਨ੍ਹਾਂ ਨੇ ਡਰੈਸ ਕੋਡ ਨੂੰ ਨਹੀਂ ਅਪਣਾਇਆ ਹੁੰਦਾ ਹੈ। ਵਿਦਿਆਰਥਣਾਂ ਦਾ ਦੋਸ਼ ਹੈ ਕਿ ਕਾਲਜ ਪ੍ਰਸ਼ਾਸਨ ਨੇ ਉਨ੍ਹਾਂ ਦੇ ਨਾਲ ਗਲਤ ਭਾਸ਼ਾ ਦੀ ਵਰਤੋਂ ਵੀ ਕੀਤੀ ਹੈ।
ਕਾਲਜ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਲਜ 'ਚ ਵਰਦੀ ਕਾਲਜ 'ਚ ਅਨੁਸ਼ਾਸਨ ਬਣਾਉਣ ਲਈ ਰੱਖੀ ਹੈ ਅਤੇ ਨਾਲ ਹੀ ਲੜਕੀਆਂ ਦੇ ਕਾਲਜ 'ਚ ਆਂਉਣ-ਜਾਣ ਦਾ ਸਮੇਂ ਨਿਸ਼ਚਿਤ ਕੀਤਾ ਹੈ। ਇਸ ਨਾਲ ਲੜਕੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਲਜ 'ਚ ਬੱਚੀਆਂ ਨੂੰ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਨੂੰ ਇਕ ਤਰ੍ਹ੍ਹਾਂ ਦੀ ਵਰਦੀ ਪਾਉਣੀ ਹੋਵੇਗੀ ਅਤੇ ਕਾਲਜ 'ਚ ਨਿਸ਼ਚਿਤ ਸਮੇਂ ਮੁਤਾਬਕ ਹੀ ਕਾਲਜ ਆਉਣਾ ਹੋਵੇਗਾ। ਇਹ ਜ਼ਰੂਰੀ ਹੈ ਕਿਉਂਕਿ ਬੱਚੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਾਲਜ ਦੀ ਹੁੰਦੀ ਹੈ ਅਤੇ ਕਾਲਜ ਉਨ੍ਹਾਂ ਲਈ ਜਵਾਬਦੇਹ ਹੁੰਦਾ ਹੈ।
ਪੱਕੀ ਸਹੇਲੀ ਨੇ ਆਪਣੀ ਸਭ ਤੋਂ ਪਿਆਰੀ ਸਹੇਲੀ ਦੀ ਪਾਣੀ ਦੀ ਬੋਤਲ 'ਚ ਪਾਇਆ ਜ਼ਹਿਰ, ਜਾਣੋ ਕਾਰਨ
NEXT STORY