ਸ਼ਾਹਰੁਖ ਖਾਨ ਨੂੰ ਰੇਖਾ ਹੱਥੋਂ ਮਿਲੇਗਾ ਚੌਥਾ ਯਸ਼ ਚੋਪੜਾ ਯਾਦਗਾਰੀ ਪੁਰਸਕਾਰ

You Are HereNational
Thursday, February 16, 2017-9:13 AM

ਮੁੰਬਈ— ਮਸ਼ਹੂਰ ਫਿਲਮ ਅਦਾਕਾਰਾ ਰੇਖਾ ਇਸ ਮਹੀਨੇ ਦੇ ਅਖੀਰ ਵਿਚ ਇਕ ਸਮਾਰੋਹ ਦੌਰਾਨ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਚੌਥੇ ਯਸ਼ ਚੋਪੜਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕਰੇਗੀ। ਸਮਾਰੋਹ ਦੇ ਆਯੋਜਕਾਂ ਵਲੋਂ ਜਾਰੀ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਗਿਆ ਕਿ ਰੇਖਾ ਮਹਾਰਾਸ਼ਟਰ ਦੇ ਰਾਜਪਾਲ ਸੀ ਵਿਦਿਆਸਾਗਰ ਰਾਵ ਨਾਲ 25 ਫਰਵਰੀ ਨੂੰ 'ਫੈਨ' ਦੇ ਸਟਾਰ ਅਦਾਕਾਰ ਨੂੰ ਇਹ ਪੁਰਸਕਾਰ ਦੇਵੇਗੀ। ਇਹ ਪੁਰਸਕਾਰ ਬਾਲੀਵੁੱਡ ਦੇ ਸਵ. ਫਿਲਮਕਾਰ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ਹੈ। ਸ਼ਾਹਰੁਖ ਯਸ਼ ਚੋਪੜਾ ਵਲੋਂ ਨਿਰਦੇਸ਼ਤ ਕਈ ਵੱਡੀਆਂ ਫਿਲਮਾਂ ਵਿਚ ਕੰਮ ਕਰ ਚੁੱਕੇ ਹਨ। ਇਨ੍ਹਾਂ ਵਿਚੋਂ ਮੁਖ ਫਿਲਮਾਂ ਹਨ 'ਡਰ', ਦਿਲ ਤੋ ਪਾਗਲ ਹੈ','ਵੀਰ ਜਾਰਾ' ਅਤੇ 'ਜਬ ਤੱਕ ਹੈ ਜਾਨ'। ਦਿੱਗਜ਼ ਨਿਰਮਾਤਾ-ਨਿਰਦੇਸ਼ਕ ਦੀ ਯਾਦ ਵਿਚ ਇਹ ਪੁਰਸਕਾਰ ਅਦਾਕਾਰੀ, ਸੰਗੀਤ ਵਰਗੇ ਸਿਨੇਮਾ ਦੇ ਵੱਖ-ਵੱਖ ਖੇਤਰਾਂ ਵਿਚ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਦਿੱਤਾ ਜਾਂਦਾ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.