ਸ਼੍ਰੀਨਗਰ— ਪੁਲਸ ਨੇ ਸ਼ੁੱਕਰਵਾਰ ਨੂੰ ਵੱਖਵਾਦੀ ਸੰਗਠਨ (ਜੇ.ਕੇ.ਐੱਲ.ਐੱਫ.) ਦੇ ਪ੍ਰਧਾਨ ਯਾਸੀਨ ਮਲਿਕ ਨੂੰ ਉਸ ਸਮੇਂ ਹਿਰਾਸਤ 'ਚ ਲੈ ਲਿਆ ਜਦੋਂ ਉਹ ਸੰਯੁਕਤ ਰਾਸ਼ਟਰ ਦੇ ਸਥਾਨਿਕ ਦਫਤਰ ਵੱਲ ਮੋਰਚਾ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਲਿਕ ਨੂੰ ਉਸ ਸਮੇਂ ਹਿਰਾਸਤ 'ਚ ਲੈ ਲਿਆ ਗਿਆ ਜਦੋਂ ਉਨ੍ਹਾਂ ਨੇ ਸੋਨਾਵਰ 'ਚ ਸੰਯੁਕਤ ਰਾਸ਼ਟਰ ਦਫਤਰ ਵੱਲ ਮੋਰਚਾ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮਲਿਕ ਆਪਣੇ ਸਮਰਥਕਾਂ ਨਾਲ ਅੱਜ ਦੁਪਹਿਰ ਤੋਂ ਬਾਅਦ ਇੱਥੇ ਸ਼ਹਿਰ ਦੇ ਡਲਗੇਟ ਖੇਤਰ 'ਚ ਇੱਕਠੇ ਹੋਏ ਅਤੇ ਸੰਯੁਕਤ ਰਾਸ਼ਟਰ ਦਫਤਰ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਹਰਕਤ 'ਚ ਆਈ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ।
ਇਰਾਕੀ ਵਿਦੇਸ਼ ਮੰਤਰੀ ਅਗਲੇ ਹਫਤੇ ਕਰਨਗੇ ਭਾਰਤ ਦਾ ਦੌਰਾ
NEXT STORY