ਮੁੰਬਈ— ਇਥੇ ਇਕ ਸ਼ਖਸ 'ਤੇ ਆਪਣੀ ਮਾਂ ਦੇ ਅਪਮਾਨ ਦਾ ਬਦਲਾ ਲੈਣ ਦਾ ਭੂਤ ਸਵਾਰ ਕੁਝ ਇਸ ਤਰ੍ਹਾਂ ਹੋਇਆ ਕਿ ਉਹ ਨੰਗੀ ਤਲਵਾਰ ਲੈ ਕੇ ਗੁਆਂਢੀ ਦੇ ਫਲੈਟ ਤੱਕ ਪਹੁੰਚ ਗਿਆ। ਹੈਰਾਨਾ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਗੁਆਂਢੀਆਂ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਲੜਕਾ ਖਿੜਕੀਆਂ ਦੀ ਮਦਦ ਨਾਲ ਬਿਲਡਿੰਗ 'ਤੇ ਚੜ੍ਹ ਗਿਆ। ਇਸ ਪੂਰੇ ਕਿੱਸ ਨੂੰ ਕਿਸੇ ਨੇ ਸ਼ੂਟ ਕਰਕੇ ਸੋਸ਼ਲ ਮੀਡੀਆ 'ਤੇ ਪਾ ਦਿੱਤਾ, ਜਿਸ ਤੋਂ ਬਾਅਦ ਇਹ ਮਾਮਲਾ ਵਾਇਰਲ ਹੋ ਗਿਆ ਹੈ। ਇਹ ਘਟਨਾ ਮੁੰਬਈ ਦੇ ਭਯੰਦਰ ਸਥਿਤ ਸਪਾਰਲਿੰਗ ਪਲੇਨਟੇਰੀਆ ਸੋਸਾਇਟੀ ਦੀ ਹੈ। ਇਥੇ ਰਹਿਣ ਵਾਲੇ 20 ਸਾਲ ਦੇ ਧੋਨੀ ਗੋਪਾਲ ਦੇ ਘਰ ਪੂਜਾ ਚੱਲ ਰਹੀ ਸੀ ਕਿ ਇਸ ਦੌਰਾਨ ਗੁਆਂਢੀ ਅਤੇ ਗੋਪਾਲ ਦੀ ਮਾਂ 'ਚ ਬਹਿਸ ਹੋਣ ਲੱਗੀ। ਬਹਿਸ ਹੱਥੋਂਪਾਈ ਤੱਕ ਪਹੁੰਚ ਗਈ। ਗੁਆਂਢੀ ਮਹਿਲਾ ਨੇ ਗੋਪਾਲ ਦੀ ਮਾਂ ਨੂੰ ਥੱਪੜ ਜੜ ਦਿੱਤਾ। ਇਹ ਦੇਖ ਕੇ ਅੱਗ ਬਬੂਲਾ ਹੋ ਗਿਆ। ਇਸ ਤੋਂ ਬਾਅਦ ਬਦਲਾ ਲੈਣ ਗੋਪਾਲ ਘਰ 'ਚ ਰੱਖੀ ਤਲਵਾਰ ਲੈ ਕੇ ਗੁਆਂਢੀ ਦੇ ਘਰ ਪਹੁੰਚਿਆ। ਤਲਵਾਰ ਦੇਖ ਗੁਆਂਢੀ ਸਹਿਮ ਗਏ ਅਤੇ ਜਾਨ ਬਚਾਉਣ ਲਈ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਗੋਪਾਲ ਇੰਨੇ 'ਚ ਹੀ ਨਾ ਮੰਨਿਆ। ਦਰਵਾਜ਼ਾ ਨਾ ਖੋਲ੍ਹਣ 'ਤੇ ਉਹ ਬਿਲਡਿੰਗ ਦੇ ਛੱਜੇ ਦੀ ਮਦਦ ਨਾਲ ਤੀਜੀ ਮੰਜ਼ਿਲ 'ਤੇ ਚੜ੍ਹ ਗਿਆ ਅਤੇ ਉਸ ਦੀ ਬਾਲਕਨੀ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਬਾਅਦ 'ਚ ਲੋਕਾਂ ਦੇ ਸਮਝਾਉਣ 'ਤੇ ਉਹ ਕਿਸੇ ਤਰ੍ਹਾਂ ਸ਼ਾਂਤ ਹੋਇਆ। ਇਸ ਮਾਮਲੇ 'ਚ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਦੋਂ ਭਾਰਤ ਨੇ ਕੀਤਾ ਹਮਲਾ ਤਾਂ ਪਾਕਿਸਤਾਨ ਨੂੰ ਸੂਈ ਵਾਂਗ ਚੁੱਭਿਆ
NEXT STORY