ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਅਤੇ ਬੀ. ਜੇ. ਪੀ ਸੰਸਦੀ ਪਰੇਸ਼ ਰਾਵਲ ਨੇ ਫਿਲਮਾਂ 'ਚ ਬੋਲਣ ਵਾਲੇ ਡਾਇਲਾਗਸ ਨੂੰ ਲੱਗਦਾ ਹੈ ਕਿ ਨਿੱਜੀ ਜ਼ਿੰਦਗੀ 'ਚ ਵੀ ਬੋਲਣਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਉਨ੍ਹਾਂ ਨੇ ਫਿਲਮ 'ਓ ਮਾਈ ਗਾਡ' 'ਚ ਕਿਹਾ ਸੀ ਕਿ ਧਰਮ ਦੇ ਸਹਾਰੇ ਈਸ਼ਵਰ ਆਉਂਦਾ ਹੈ ਅਤੇ ਫਿਰ ਸਮਾਜ ਦੇ ਦਿਮਾਗ 'ਚ ਅਫੀਮ ਦੀ ਤਰ੍ਹਾਂ ਉਤਰਦਾ ਹੈ ਸਮਾਜ ਜਦੋਂ ਵੀ ਡਰਦਾ ਹੈ ਉਸ ਨੂੰ ਯਾਦ ਕਰਦਾ ਹੈ। ਅਜਿਹੇ 'ਚ ਉਨ੍ਹਾਂ ਨੇ ਹੁਣ ਅਹਿਮਦਾਬਾਦ ਨੇੜੇ ਵਾਲੋਲ 'ਚ ਸਫਾਈ ਮੁਹਿੰਮ 'ਚ ਜੁੱਟੇ ਕਾਰਜ ਕਰਤਾਵਾਂ ਨੂੰ ਸੰਬੋਧਨ ਕਰਦੇ ਹੋਏ ਵਿਵਾਦਤ ਬਿਆਨ ਦੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਈ ਧਾਰਮਿਕ ਸਥਾਨਾਂ ਦੀ ਤੁਲਨਾ 'ਚ ਹਿੰਦੂਆਂ ਦੇ ਧਾਰਮਿਕ ਸਥਾਨ ਸਭ ਤੋਂ ਗੰਦੇ ਹਨ। ਸਫਾਈ ਦੀ ਅਹਿਮਿਅਤ ਦੱਸਦੇ ਹੋਏ ਪਰੇਸ਼ ਨੇ ਇਹ ਵਿਵਾਦਤ ਬਿਆਨ ਦੇ ਦਿੱਤਾ ਸੀ। ਪਰੇਸ਼ ਨੇ ਕਿਹਾ ਕਿ ਸਾਰਿਆਂ ਨੂੰ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪਰੇਸ਼ ਅਹਿਮਦਾਬਾਦ ਦੇ ਇਕ ਦਿਨ ਦੇ ਦੌਰੇ 'ਤੇ ਹਨ, ਜਿੱਥੇ ਬੀ. ਜੇ. ਪੀ. ਕਾਰਜਕਰਤਾਵਾਂ ਵਲੋਂ ਵੱਡੇ ਪੱਧਰ 'ਤੇ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ।
ਲੀਕ ਹੋਇਆ 'ਰੰਗ ਰਸੀਆ' ਦਾ ਅਨਸੈਂਸਰਡ ਵੀਡੀਓ (ਦੇਖੋ ਤਸਵੀਰਾਂ)
NEXT STORY