ਆਪਣੇ ਭਾਈਚਾਰੇ ਨੂੰ ਪਛਾਣ ਦਿਵਾਉਣ ਲਈ 'ਕਿੰਨਰ' ਲੜੇਗੀ ਦਿੱਲੀ 'ਚ ਚੋਣ

You Are HereNational
Thursday, January 29, 2015-6:31 PM


ਨਵੀਂ ਦਿੱਲੀ- ਸੁਲਤਾਨਪੁਰ ਮਾਜਰਾ ਖੇਤਰ ਵਿਚ ਰਹਿ ਰਹੇ 250 ਤੋਂ ਵਧ ਕਿੰਨਰਾਂ ਲਈ ਰਮੇਸ਼ ਕੁਮਾਰ ਲਿਲੀ ਪ੍ਰਰੇਣਾ ਸਰੋਤ ਹੈ। ਰਮੇਸ਼ ਕੁਮਾਰ ਲਿਲੀ ਨਾ ਸਿਰਫ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਮੈਦਾਨ 'ਚ ਹੈ, ਸਗੋਂ ਕਿ ਉਹ ਆਪਣੇ ਭਾਈਚਾਰੇ ਨੂੰ ਇਕ ਪਛਾਣ ਦਿਵਾਉਣ ਲਈ ਕੋਸ਼ਿਸ਼ ਕਰਦੀ ਆ ਰਹੀ ਹੈ।
52 ਸਾਲਾਂ ਲਿਲੀ ਪਹਿਲੀ ਵਾਰ 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੰਗੋਲਪੁਰੀ ਸੀਟ ਤੋਂ ਮੈਦਾਨ ਵਿਚ ਉਤਰੀ ਸੀ। ਹਾਲਾਂਕਿ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਸੀ। ਲਿਲੀ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਮੈਦਾਨ ਵਿਚ ਹੈ ਅਤੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਪ੍ਰੱਭੂ ਦਿਆਲ, ਕਾਂਗਰਸ ਦੇ ਜਯ ਕਿਸ਼ਨ ਅਤੇ 'ਆਪ' ਦੇ ਸੰਦੀਪ ਕੁਮਾਰ ਨਾਲ ਹੈ।
ਉਹ ਖੇਤਰ ਵਿਚ ਘੁੰਮ ਕੇ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਨ ਦੀ ਬੇਨਤੀ ਕਰਦੀ ਹੈ। ਉਹ ਅਪੀਲ ਕਰਦੀ ਹੈ ਕਿ ਤੁਸੀਂ ਪੁਰਸ਼ ਨੇਤਾਵਾਂ ਨੂੰ ਦੇਖਿਆ ਹੈ, ਤੁਸੀਂ ਮਹਿਲਾ ਨੇਤਾਵਾਂ ਨੂੰ ਦੇਖਿਆ ਹੈ। ਇਸ ਵਾਰ ਇਕ ਕਿੰਨਰ ਨੂੰ ਵੋਟ ਦਿਓ ਅਤੇ ਫਰਕ ਦੇਖੋ। ਉਸ ਦਾ ਮਕਸਦ ਸਾਫ ਹੈ, ਉਹ ਗਰੀਬਾਂ ਅਤੇ ਸਮਾਜ ਦੇ ਵਾਂਝੇ ਤਬਕਿਆਂ ਦੇ ਵਿਕਾਸ ਲਈ ਕੰਮ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਮਹਿੰਗਾਈ 'ਤੇ ਕੰਟਰੋਲ, ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਆਦਿ ਉਨ੍ਹਾਂ ਦੇ ਏਜੰਡੇ ਵਿਚ ਸ਼ਾਮਲ ਹੈ। ਉਸ ਨੇ ਕਿਹਾ ਕਿ ਸਾਨੂੰ 'ਹੋਰ' ਸ਼੍ਰੇਣੀ ਵਿਚ ਗਿਣਿਆ ਜਾਂਦਾ ਹੈ ਪਰ ਮੈਂ ਵੀ ਕਿਸੇ ਹੋਰ ਪੁਰਸ਼ ਜਾਂ ਮਹਿਲਾ ਵਾਂਗ ਇਨਸਾਨ ਹੈ। ਮੈਂ ਆਪਣੀ ਪਛਾਣ ਚਾਹੁੰਦੀ ਹੈ। ਇਸ ਵਾਰ ਚੋਣ ਲੜ ਰਹੇ 673 ਉਮੀਦਵਾਰਾਂ 'ਚ ਲਿਲੀ ਇਕ ਮਾਤਰ ਕਿੰਨਰ ਉਮੀਦਵਾਰ ਹੈ।

About The Author

Prof. sandeep

Prof. sandeep is News Editor at Jagbani.

!-- -->