ਗਡਕਰੀ ਤੇ ਜਤਿੰਦਰ ਸਿੰਘ ਨੂੰ ਜ਼ੈੱਡ ਪਲੱਸ ਸੁਰੱਖਿਆ

You Are HereNational
Friday, January 30, 2015-1:40 AM

ਨਵੀਂ ਦਿੱਲੀ— ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਅਤੇ ਰਾਜ ਮੰਤਰੀ (ਪੀ. ਐੱਮ. ਓ.) ਜਤਿੰਦਰ ਸਿੰਘ ਦੀ ਸੁਰੱਖਿਆ ਵਧਾ ਕੇ ਜ਼ੈੱਡ ਪਲੱਸ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਇਹ ਕਦਮ 5 ਮਹੀਨਿਆਂ ਬਾਅਦ ਉਠਾਇਆ ਹੈ ਜਦ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਗਡਕਰੀ ਦੀ ਸੁਰੱਖਿਆ ਜ਼ੈੱਡ ਤੋਂ ਜ਼ੈੱਡ ਪਲੱਸ ਕਰਨ ਦੀ ਮੰਗ ਰੱਦ ਕਰ ਦਿੱਤੀ ਸੀ। ਗਡਕਰੀ ਦੂਜੇ ਕੈਬਨਿਟ ਮੰਤਰੀ ਹਨ ਜਿਨ੍ਹਾਂ ਨੂੰ ਰਾਜਨਾਥ ਸਿੰਘ ਤੋਂ ਬਾਅਦ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਵਿੱਤ ਮੰਤਰੀ ਅਰੁਣ ਜੇਤਲੀ ਕੋਲ ਵੀ ਜ਼ੈੱਡ ਸ਼੍ਰ੍ਰੇਣੀ ਦੀ ਸੁਰੱਖਿਆ ਹੈ ਜਦ ਕਿ ਹੋਰਨਾਂ ਮੰਤਰੀਆਂ ਕੋਲ ਵਾਈ ਕੈਟਾਗਰੀ ਦੀ ਸੁਰੱਖਿਆ ਹੈ। ਰਾਜ ਮੰਤਰੀਆਂ ਵਿਚ ਜਤਿੰਦਰ ਸਿੰਘ ਤੇ ਕਿਰਨ ਰਿਜਿਜੂ ਕੋਲ ਜ਼ੈੱਡ ਪਲੱਸ ਸੁਰੱਖਿਆ ਹੈ। ਜਤਿੰਦਰ ਸਿੰਘ 3 ਮਹੱਤਵਪੂਰਨ ਕਾਰਜ ਭÎਾਰ ਦੇਖ ਰਹੇ ਹਨ। ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਪਾਇਆ ਕਿ ਉਨ੍ਹਾਂ ਨੂੰ ਖਤਰਾ ਹੋ ਸਕਦਾ ਹੈ। ਹਾਲ ਹੀ ਵਿਚ ਹੋਈ ਸੁਰੱਖਿਆ ਸਮੀਖਿਆ ਦੌਰਾਨ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਅਤੇ ਜੰਮੂ-ਕਸ਼ਮੀਰ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਐੱਮ. ਐੱਮ. ਕੁਮਾਰ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਦੇ ਇਲਾਵਾ ਰਾਜ ਮੰਤਰੀ ਹਰੀ ਭਾਈ ਪਾਰਥ ਭਾਈ ਚੌਧਰੀ ਨੂੰ ਵੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ।

About The Author

Prof. sandeep

Prof. sandeep is News Editor at Jagbani.

!-- -->