ਚਾਰਲੀ ਹੇਬਦੋ ਦੇ ਕਾਰਟੂਨਾਂ ਨੂੰ ਛਾਪਣ 'ਤੇ ਐਡੀਟਰ ਅਰੈਸਟ

You Are HereNational
Friday, January 30, 2015-5:50 AM

ਮੁੰਬਈ— ਠਾਣੇ ਜ਼ਿਲੇ ਵਿਚ ਇਕ ਉਰਦੂ ਅਖਬਾਰ ਦੀ ਸੰਪਾਦਕ ਸ਼ਰੀਨ ਦਲਵੀ ਵਿਰੁੱਧ ਫਰਾਂਸ ਦੀ ਮੈਗਜ਼ੀਨ ਚਾਰਲੀ ਹੇਬਦੋ ਦੇ ਵਿਵਾਦਤ ਕਾਰਟੂਨਾਂ ਨੂੰ ਛਾਪਣ ਦੇ ਦੋਸ਼ ਵਿਚ ਮੁਕੱਦਮਾ ਦਰਜ ਕਰ ਕੇ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਕਲ ਹੀ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਪੁਲਸ ਮੁਤਾਬਕ ਸ਼ਿਕਾਇਤਕਰਤਾ ਨੁਸਰਤ ਅਲੀ ਨੇ 15 ਦਿਨ ਪਹਿਲਾਂ ਉਰਦੂ ਅਖਬਾਰ 'ਅਵਧਨਾਮਾ' ਦੀ ਸੰਪਾਦਕ ਸ਼ਰੀਨ ਦਲਵੀ ਦੇ ਖਿਲਾਫ ਮੁੰਬਾਈ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਨੁਸਰਤ ਅਲੀ ਨੇ ਦੋਸ਼ ਲਗਾਇਆ ਸੀ ਕਿ ਸ਼ਰੀਨ ਦਲਵੀ ਨੇ ਚਾਰਲੀ ਹੇਬਦੋ ਵਿਚ ਛਪੇ ਕਾਰਟੂਨਾਂ ਨੂੰ ਮੁੜ ਆਪਣੀ ਅਖਬਾਰ ਵਿਚ ਛਾਪਿਆ ਸੀ। ਚਾਰ ਦਿਨ ਪਹਿਲਾਂ ਰਾਸ਼ਟਰੀ ਉਲੇਮਾ ਕੌਂਸਲ ਦੇ ਮੈਂਬਰਾਂ ਨੇ ਵੀ ਸ਼ਿਕਾਇਤਕਰਤਾ ਨਾਲ ਮਿਲ ਕੇ ਮੁੰਬਈ ਪੁਲਸ ਸਟੇਸ਼ਨ ਵਿਚ ਸੀਨੀਅਰ ਇੰਸਪੈਕਟਰ ਨੂੰ ਸ਼ਿਕਾਇਤ ਪੱਤਰ ਦਿਤਾ ਸੀ ਅਤੇ ਸੰਪਾਦਕ ਦੀ ਗ੍ਰਿਫਤਾਰੀ ਨਾ ਹੋਣ 'ਤੇ ਥਾਣੇ ਬਾਹਰ ਅੰਦੋਲਨ ਦੀ ਧਮਕੀ ਦਿਤੀ ਸੀ।

About The Author

Prof. sandeep

Prof. sandeep is News Editor at Jagbani.

!-- -->