ਦਿੱਲੀ ਚੋਣਾਂ ਲਈ 'ਆਪ' ਨੇ 2 ਮਹੀਨਿਆਂ 'ਚ ਜਮ੍ਹਾ ਕੀਤਾ 10.30 ਕਰੋੜ ਦਾ ਫੰਡ

You Are HereNational
Friday, January 30, 2015-1:17 PM

ਨਵੀਂ ਦਿੱਲੀ— ਆਪ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਦੇਸ਼ ਅਤੇ ਵਿਦੇਸ਼ ਤੋਂ ਫੰਡ ਇਕੱਠਾ ਕੀਤਾ ਹੈ। ਪਿਛਲੇ 2 ਮਹੀਨਿਆਂ ਵਿਚ ਆਪ ਵਲੋਂ ਇਕੱਠੀ ਕੀਤੀ ਗਈ 10.30 ਕਰੋੜ ਰੁਪਏ ਦੀ ਰਾਸ਼ੀ ਵਿਚੋਂ 69.5 ਫੀਸਦੀ ਫੰਡ ਭਾਰਤੀਆਂ ਨੇ ਦਿੱਤਾ ਜਦਕਿ ਬਾਕੀ ਫੰਡ ਵਿਦੇਸ਼ਾਂ ਤੋਂ ਆਇਆ ਹੈ। ਆਪ ਵਲੋਂ ਇਕੱਠੇ ਕੀਤੇ ਗਏ ਫੰਡ ਵਿਚੋਂ 1 ਤਿਹਾਈ ਮਹਾਰਾਸ਼ਟਰ ਅਤੇ ਕਰਨਾਟਕ ਤੋਂ ਮਿਲਿਆ ਹੈ। ਦਾਨੀ ਅਤੇ ਮਾਹਰ ਦਿੱਲੀ ਵਿਚ ਇਕ ਬਦਲਵੀਂ ਸਰਕਾਰ ਦੇਖਣਾ ਚਾਹੁੰਦੇ ਹਨ ਅਤੇ ਉਸ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਹਨ ਜਿਸਨੇ 2013 ਵਿਚ ਚੋਣਾਂ ਤੋਂ ਬਾਅਦ ਸਿਰਫ 49 ਦਿਨ ਸਰਕਾਰ ਚਲਾਈ ਸੀ। ਮਹਾਰਾਸ਼ਟਰ ਅਤੇ ਕਰਨਾਟਕ ਸੂਬਿਆਂ ਨੇ ਆਪ ਨੂੰ ਜੋ ਫੰਡ ਦਿੱਤਾ ਹੈ, ਉਹ ਦਿੱਲੀ ਦੇ ਬਰਾਬਰ ਹੀ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਵਲੋਂ ਇਕੱਠੇ ਕੀਤੇ ਗਏ ਕੁਲ ਫੰਡ ਦਾ 37.7 ਫੀਸਦੀ ਦਿੱਲੀ ਵਾਲਿਆਂ ਨੇ ਦਿੱਤਾ। ਆਪ ਦੇ ਬੁਲਾਰੇ ਪੰਕਜ ਗੁਪਤਾ ਅਨੁਸਾਰ ਪਾਰਟੀ ਨੇ ਭਾਰਤ ਅਤੇ 63 ਹੋਰ ਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਤੋਂ ਫੰਡ ਇਕੱਠਾ ਕੀਤਾ ਹੈ। ਪਿਛਲੇ ਦੋ ਮਹੀਨਿਆਂ ਵਿਚ ਆਪ ਵਲੋਂ ਇਕੱਠੇ ਕੀਤੇ ਗਏ 10.30 ਕਰੋੜ ਵਿਚੋਂ ਲਗਭਗ 30 ਫੀਸਦੀ ਫੰਡ ਅਮਰੀਕਾ, ਕੈਨੇਡਾ, ਸੰਯੁਕਤ ਅਰਬ ਅਮੀਰਾਤ, ਬ੍ਰਿਟੇਨ ਅਤੇ ਹੋਰ ਦੇਸ਼ਾਂ ਦੇ ਭਾਰਤੀਆਂ ਤੋਂ ਇਕੱਠਾ ਕੀਤਾ ਗਿਆ ਹੈ। ਬੰਗਲੌਰ ਦੇ ਇਕ ਵਪਾਰੀ ਕਾਰਜਕਾਰੀ ਅਧਿਕਾਰੀ ਸ਼ਵੇਤਾ ਸ਼ੈਟੀ ਨੇ ਕਿਹਾ ਕਿ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਨਵਾਂ ਪ੍ਰੀਖਣ ਕਾਮਯਾਬ ਹੁੰਦਾ ਹੈ ਜਾਂ ਨਹੀਂ। ਸ਼ਵੇਤਾ ਨੇ ਚੋਣਾਂ ਲਈ ਕਾਫੀ ਧਨ ਰਾਸ਼ੀ ਦਿੱਤੀ ਹੈ। ਸ਼ਵੇਤਾ ਨੇ ਕਿਹਾ ਕਿ ਸ਼ੁਰੂ ਵਿਚ ਉਸਨੂੰ ਆਪ ਬਾਰੇ ਖਦਸ਼ਾ ਸੀ ਪਰ ਦਿੱਲੀ ਵਿਚ ਉਸਦੀ ਸਰਕਾਰ ਦੇਖਣ ਤੋਂ ਬਾਅਦ ਉਹ ਹੁਣ ਪਾਰਟੀ ਨੂੰ ਗੰਭੀਰਤਾ ਨਾਲ ਲੈਣ ਲੱਗੀ ਹੈ।
ਬੰਗਲੌਰ ਦੇ ਇਕ ਪ੍ਰੋਫੈਸਰ ਤ੍ਰਿਲੋਚਨ ਸ਼ਾਸਤਰੀ ਦਾ ਕਹਿਣਾ ਹੈ ਕਿ ਦਿੱਲੀ ਅਤੇ ਹੋਰ ਸ਼ਹਿਰਾਂ ਦੇ ਲੋਕ ਆਪ ਦੀ ਹਮਾਇਤ ਕਰਨੀ ਚਾਹੁੰਦੇ ਹਨ ਕਿਉਂਕਿ ਉਹ ਇਕ ਬਦਲਵੀਂ ਸਰਕਾਰ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਦਿੱਲੀ ਵਿਚ ਇਕ ਬਦਲਵੀਂ ਸਰਕਾਰ ਬਣੇ ਜੋ ਇਕ ਪ੍ਰੀਖਣ ਹੋਵੇਗਾ। ਇਸਦੇ ਬਾਅਦ ਇਹ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਸਰਕਾਰ ਬਣਾਉਣ। ਆਪ ਨੇ 1.56 ਕਰੋੜ ਰੁਪਏ ਮਹਾਰਾਸ਼ਟਰ ਤੋਂ ਇਕੱਠੇ ਕੀਤੇ ਹਨ, ਜਿਸ 'ਚ ਵਧੇਰੇ ਰਾਸ਼ੀ ਮੁੰਬਈ ਦੀ ਹੈ।
ਆਪ ਨੂੰ ਮਿਲਿਆ ਫੰਡ
2 ਲੱਖ ਦਾਨੀ ਜਿਨ੍ਹਾਂ ਨੇ ਆਪ ਦੇ ਫੰਡ ਵਿਚ ਯੋਗਦਾਨ ਦਿੱਤਾ, ਇਨ੍ਹਾਂ ਵਿਚ 63 ਦੇਸ਼ਾਂ ਵਿਚ ਰਹਿ ਰਹੇ ਭਾਰਤੀ ਵੀ ਸ਼ਾਮਲ ਹਨ।
10.30 ਕਰੋੜ ਰੁਪਏ 'ਆਪ' ਵਲੋਂ ਪਿਛਲੇ 2 ਮਹੀਨਿਆਂ ਵਿਚ ਇਕੱਠੀ ਕੀਤੀ ਗਈ ਧਨ ਰਾਸ਼ੀ।
1.56 ਕਰੋੜ ਰੁਪਏ ਮਹਾਰਾਸ਼ਟਰ ਵਿਚ ਇਕੱਠਾ ਕੀਤਾ ਫੰਡ ਜਿਸ ਵਿਚ ਵਧੇਰੇ ਰਾਸ਼ੀ ਮੁੰਬਈ ਤੋਂ ਹੈ।
73 ਲੱਖ ਰੁਪਏ ਬੰਗਲੌਰ ਤੋਂ ਇਹ ਰਾਸ਼ੀ ਇਕੱਠੀ ਹੋਈ।
1.66 ਲੱਖ ਰੁਪਏ ਆਸਟ੍ਰੇਲੀਆ ਵਿਚ ਪੰਜਾਬੀ ਟੈਕਸੀ ਡਰਾਈਵਰਾਂ ਵਲੋਂ ਦਿੱਤਾ ਗਿਆ ਫੰਡ।
2500 ਸਵੈਮ ਸੇਵਕ ਚੋਣਾਂ ਲਈ ਪ੍ਰਚਾਰ ਲਈ ਦਿੱਲੀ ਆਏ, ਇਨ੍ਹਾਂ ਵਿਚੋਂ ਵਧੇਰੇ ਸਵੈਮ ਸੇਵਕ ਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਤੋਂ ਹਨ।
'ਆਪ' ਦਾ ਦਾਨ
'ਆਪ' ਦੇ ਸਵੈਮ ਸੇਵਕਾਂ ਨੇ ਨਕਦੀ ਦੇ ਰੂਪ ਵਿਚ ਲੋਕਾਂ ਤੋਂ ਦਾਨ ਇਕੱਠਾ ਕੀਤਾ। ਜਿਵੇਂ-ਜਿਵੇਂ ਦਾਨ ਮਿਲਦਾ ਗਿਆ, ਇਹ ਆਪ ਦੇ ਖਾਤੇ ਵਿਚ ਜਮ੍ਹਾ ਹੁੰਦਾ ਗਿਆ। ਜਿਸਨੇ ਟਰਾਂਜ਼ੈਕਸ਼ਨ ਨੰਬਰ ਨਾਲ ਐੱਸ. ਐੱਮ. ਐੱਸ. ਭੇਜਿਆ ਅਤੇ ਦਾਨੀ ਦੇ ਫੋਨ 'ਤੇ ਰਾਸ਼ੀ ਵੀ ਦੱਸੀ। ਇਹ ਰਾਸ਼ੀ ਆਪ ਦੀ ਫੰਡ ਵੈੱਬਸਾਈਟ 'ਤੇ ਅਪਲੋਡ ਕੀਤੀ ਗਈ।

!-- -->