ਚੰਡੀਗੜ੍ਹ-ਜਲੰਧਰ ਸਥਿਤ ਨੂਰਮਹਿਲ 'ਚ ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੇ ਦਾਹ ਸੰਸਕਾਰ ਦੇ ਮਾਮਲੇ 'ਚ ਪੰਜਾਬ ਸਰਕਾਰ ਬਚਦੀ ਹੋਈ ਨਜ਼ਰ ਆ ਰਹੀ ਹੈ। ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਆਸ਼ੂਤੋਸ਼ ਮਹਾਰਾਜ ਦੇ ਦਾਹ ਸੰਸਕਾਰ ਸੰਬੰਧੀ ਸੁਣਵਾਈ ਹੋਣੀ ਸੀ।
ਪੰਜਾਬ ਸਰਕਾਰ ਨੇ ਇਹ ਕਹਿ ਕੇ ਇਸ ਸੁਣਵਾਈ ਨੂੰ ਟਾਲ ਦਿੱਤਾ ਕਿ ਸਾਲਿਸਟਰ ਜਨਰਲ ਆਫ ਇੰਡੀਆ ਰਣਜੀਤ ਕੁਮਾਰ ਨਹੀਂ ਆ ਸਕੇ। ਹੁਣ ਸਰਕਾਰ ਨੇ ਹਾਈਕੋਰਟ 'ਚ ਦਾਇਰ ਅਪੀਲ 'ਚ ਕਿਹਾ ਹੈ ਕਿ ਅਸੀਂ ਤਾਂ ਸਿਰਫ ਲਾਵਾਰਿਸ ਲਾਸ਼ਾਂ ਲਈ ਹੀ ਜ਼ਿੰਮੇਵਾਰ ਹਾਂ ਪਰ ਆਸ਼ੂਤੋਸ਼ ਮਹਾਰਾਜ ਲਾਵਾਰਿਸ ਨਹੀਂ ਹਨ। ਇਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਟਾਲਦੇ ਹੋਏ ਅਗਲੀ ਤਰੀਕ 28 ਅਪ੍ਰੈਲ ਰੱਖ ਦਿੱਤੀ।
ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਮਹਾਰਾਜ ਦੇ ਬੇਟੇ ਦਿਲੀਪ ਝਾਅ ਨੇ ਆਪਣੇ ਪਿਤਾ ਦਾ ਮ੍ਰਿਤਕ ਸਰੀਰ ਉਸ ਨੂੰ ਸੌਂਪਣ ਦੀ ਪਟੀਸ਼ਨ ਦਾਇਰ ਕੀਤੀ ਹੈ, ਹਾਲਾਂਕਿ ਇਹ ਪਟੀਸ਼ਨ ਖਾਰਜ ਹੋ ਚੁੱਕੀ ਹੈ ਅਤੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਦਾਹ ਸੰਸਕਾਰ ਕਰਨ ਦਾ ਆਦੇਸ਼ ਦਿੱਤਾ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਵੀ ਆਪਣਾ ਪੱਲਾ ਝਾੜਦੀ ਨਜ਼ਰ ਆ ਰਹੀ ਹੈ।
ਜਲੰਧਰ : ਬੱਸ ਸਟੈਂਡ ਤੋਂ ਸ਼ਰੇਆਮ ਚੁੱਕ ਲੈ ਗਏ ਕੁੜੀ,ਉਹੀ ਹੋਇਆ ਜਿਹਦਾ ਮਾਪਿਆਂ ਨੂੰ ਡਰ ਸੀ
NEXT STORY