ਹਿੰਗ ਦੇ ਇਹ ਨੁਸਖੇ ਹਨ ਕਾਰਗਰ

You Are HereHomegrown Tips
Sunday, April 12, 2015-3:51 PM

ਹਿੰਗ ਨੂੰ ਅਸਾਫੋਟੀਡਾ ਵੀ ਕਿਹਾ ਜਾਂਦਾ ਹੈ। ਹਿੰਦੁਸਤਾਨ ਦੇ ਲੱਗਭਗ ਹਰ ਘਰ 'ਚ ਹਿੰਗ ਖਾਸ ਥਾਂ ਰੱਖਦੀ ਹੈ। ਇਸ ਦੀ ਤੇਜ਼ ਖੁਸ਼ਬੂ ਪਕਵਾਨ 'ਚ ਇਕ ਵੱਖਰਾ ਜ਼ਾਇਕਾ ਲਿਆਉਂਦੀ ਹੈ। ਜ਼ਿਕਰ ਕਰਾਂਗੇ ਹਿੰਗ ਦੇ ਔਸ਼ਧੀ ਗੁਣਾਂ ਦਾ।
♦ ਦੰਦਾਂ 'ਚ ਕੀੜਾ ਲੱਗਣ 'ਤੇ ਰਾਤ ਨੂੰ ਸੌਣ ਸਮੇਂ ਦੰਦਾਂ 'ਚ ਹਿੰਗ ਦਬਾ ਕੇ ਰੱਖਣ ਨਾਲ ਕੀੜੇ ਆਪਣੇ-ਆਪ ਨਿਕਲ ਜਾਣਗੇ।
ਕੰਡਾ ਚੁੱਭੇ ਤਾਂ ਉਸ ਥਾਂ 'ਤੇ ਹਿੰਗ ਦਾ ਘੋਲ ਭਰ ਦਿਓ। ਇਸ ਨਾਲ ਦਰਦ ਵੀ ਦੂਰ ਹੋਵੇਗਾ ਅਤੇ ਕੰਡਾ ਆਪਣੇ-ਆਪ ਨਿਕਲ ਜਾਏਗਾ।
ਦੱਦਰ ਅਤੇ ਖਾਰਸ਼ ਵਰਗੇ ਚਮੜੀ ਸੰਬੰਧੀ ਰੋਗਾਂ 'ਚ ਹਿੰਗ ਬਹੁਤ ਫਾਇਦੇਮੰਦ ਹੈ। ਚਮੜੀ ਰੋਗ ਹੋਣ 'ਤੇ ਹਿੰਗ ਨੂੰ ਪਾਣੀ 'ਚ ਘੋਲ ਕੇ ਲਗਾਉਣ ਨਾਲ ਫਾਇਦਾ ਮਿਲਦਾ ਹੈ।
ਬਵਾਸੀਰ ਦੀ ਸਮੱਸਿਆ 'ਚ ਹਿੰਗ ਦੀ ਵਰਤੋਂ ਲਾਭਦਾਇਕ ਹੁੰਦੀ ਹੈ। ਬਵਾਸੀਰ ਹੋਣ 'ਤੇ ਹਿੰਗ ਦਾ ਲੇਪ ਲਗਾਉਣ ਨਾਲ ਬਵਾਸੀਰ ਤੋਂ ਅਰਾਮ ਮਿਲਦਾ ਹੈ।
ਕਬਜ਼ ਹੋਣ 'ਤੇ ਹਿੰਗ ਦੇ ਚੂਰਨ 'ਚ ਥੋੜ੍ਹਾ ਜਿਹਾ ਮਿੱਠਾ ਸੋਡਾ ਮਿਲਾ ਕੇ ਰਾਤ ਨੂੰ ਸੌਣ ਤੋਂ ਪਰਿਲਾਂ ਲਓ। ਇਸ ਨਾਲ ਪੇਟ ਸਾਫ ਹੋ ਜਾਏਗਾ।
ਪੇਟ 'ਚ ਦਰਦ ਅਤੇ ਜਕੜਨ ਹੋਣ 'ਤੇ ਜਵਾਇਣ ਅਤੇ ਨਮਕ ਨਾਲ ਹਿੰਗ ਦਾ ਸੇਵਨ ਕਰਨ 'ਤੇ ਲਾਭ ਮਿਲਦਾ ਹੈ।
ਪੇਟ 'ਚ ਕੀੜੇ ਹੋਣ ਤਾਂ ਹਿੰਗ ਨੂੰ ਪਾਣੀ 'ਚ ਘੋਲ ਕੇ ਐਨੀਮਾ ਲੈਣ ਨਾਲ ਪੇਟ ਦੇ ਕੀੜੇ ਛੇਤੀ ਨਿਕਲ ਜਾਂਦੇ ਹਨ।
ਜੇਕਰ ਕਿਸੇ ਖੁੱਲ੍ਹੇ ਜ਼ਖਮ 'ਚ ਕੀੜੇ ਪੈ ਗਏ ਹੋਣ ਤਾਂ ਉਸ 'ਤੇ ਹਿੰਗ ਲਗਾਉਣ ਨਾਲ ਕੀੜੇ ਖਤਮ ਹੋ ਜਾਂਦੇ ਹਨ।
ਖਾਣੇ ਤੋਂ ਪਹਿਲਾਂ ਘਿਓ 'ਚ ਭੁੰਨੀ ਹੋਈ ਹਿੰਗ ਅਤੇ ਅਦਰਕ ਦਾ ਇਕ ਟੁਕੜਾ ਮੱਖਣ ਨਾਲ ਖਾਣ 'ਤੇ ਭੁੱਖ ਵਧੇਰੇ ਲੱਗਦੀ ਹੈ।
ਪੀਲੀਆ ਹੋਣ 'ਤੇ ਹਿੰਗ ਨੂੰ ਗੂਲਰ ਦੇ ਸੁੱਕੇ ਫਲਾਂ ਨਾਲ ਖਾਣਾ ਚਾਹੀਦੈ। ਪੀਲੀਆ ਹੋਣ 'ਤੇ ਹਿੰਗ ਨੂੰ ਪਾਣੀ 'ਚ ਘੋਲ ਕੇ ਅੱਖਾਂ 'ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ।
ਕੰਨ ਦਰਦ ਹੋਣ 'ਤੇ ਤਿਲ ਦੇ ਤੇਲ 'ਚ ਹਿੰਗ ਪਕਾ ਕੇ ਉਸ ਤੇਲ ਦੀਆਂ ਬੂੰਦਾਂ ਕੰਨ 'ਚ ਪਾਉਣ ਨਾਲ ਕੰਨ ਦਰਦ ਠੀਕ ਹੋ ਜਾਂਦਾ ਹੈ।
ਉਲਟੀ ਆਉਣ 'ਤੇ ਹਿੰਗ ਨੂੰ ਪਾਣੀ 'ਚ ਘੋਲ ਕੇ ਪੇਟ 'ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ।
ਸਿਰਦਰਦ ਹੋਣ 'ਤੇ ਹਿੰਗ ਗਰਮ ਕਰਕੇ ਉਸ ਦਾ ਲੇਪ ਲਗਾਉਣ ਨਾਲ ਫਾਇਦਾ ਹੁੰਦਾ ਹੈ।
ਹਿੰਗ ਕਿਉਂਕਿ ਗਰਮ ਪ੍ਰਵਿਰਤੀ ਦੀ ਹੁੰਦੀ ਹੈ, ਇਸ ਲਈ ਇਸ ਦਾ ਬਹੁਤਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਤੜਕੇ 'ਚ ਸਿਰਫ ਸਵਾਦ ਲਈ ਜਾਂ ਸਲਾਦ ਦੇ ਮਸਾਲੇ 'ਚ ਇਸ ਦੀ ਵਰਤੋਂ ਰੋਜ਼ਾਨਾ ਕਰ ਸਕਦੇ ਹੋ।