ਖੱਟੀ-ਮਿੱਠੀ ਇਮਲੀ ਦੇ ਇਹ ਫਾਇਦੇ ਜਾਣ ਰਹਿ ਜਾਓਗੇ ਹੈਰਾਨ

You Are HereHomegrown Tips
Tuesday, April 14, 2015-11:51 AM

ਇਮਲੀ ਨੂੰ ਅਸੀਂ ਖਟਾਸ ਲਈ ਵਰਤਦੇ ਹਾਂ, ਜਿਵੇਂ ਚੱਟਨੀ, ਗੋਲ-ਗੱਪਿਆਂ ਦਾ ਪਾਣੀ ਜਾਂ ਫਿਰ ਸਾਂਬਰ ਨੂੰ ਖੱਟਾ-ਮਿੱਠਾ ਬਣਾਉਣ ਲਈ। ਇਮਲੀ ਦਾ ਖੱਟਾ-ਮਿੱਠਾ ਸਵਾਦ ਤਾਂ ਹਰ ਕੋਈ ਜਾਣਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਬਹੁਤ ਸਾਰੇ ਔਸ਼ਧੀ ਗੁਣਾਂ ਨਾਲ ਵੀ ਭਰਪੂਰ ਹੁੰਦੀ ਹੈ। ਇਮਲੀ ਦਾ ਬਨਸਪਤੀ ਨਾਂ ਟੈਮੇਰਿੰਡਸ ਇੰਡੀਕਾ ਹੈ। ਆਦੀਵਾਸੀ ਇਸ ਨੂੰ ਇਕ ਔਸ਼ਧੀ ਮੰਨਦੇ ਹਨ। ਤੁਸੀਂ ਵੀ ਜਾਣੋ ਇਮਲੀ ਦੇ ਔਸ਼ਧੀ ਗੁਣਾਂ ਬਾਰੇ।
ਗਲੇ ਦੀ ਖਾਰਸ਼ 'ਚ ਲਾਭਦਾਇਕ
ਇਮਲੀ ਦੀਆਂ ਪੱਤੀਆਂ ਨੂੰ ਪੀਸ ਕੇ ਇਨ੍ਹਾਂ ਦਾ ਰਸ ਤਿਆਰ ਕਰ ਲਓ। ਇਸ ਰਸ ਨਾਲ ਜੇਕਰ ਕੁਰਲੀ ਕੀਤੀ ਜਾਵੇ ਤਾਂ ਗਲੇ ਦੀ ਖਾਰਸ਼ ਤੋਂ ਰਾਹਤ ਮਿਲਦੀ ਹੈ। ਪੱਕੀ ਹੋਈ ਇਮਲੀ ਦੇ ਫਲਾਂ ਦੇ ਰਸ ਨਾਲ ਵੀ ਜੇਕਰ ਕੁਰਲੀ ਕੀਤੀ ਜਾਵੇ ਤਾਂ ਅਰਾਮ ਮਿਲਦਾ ਹੈ।
ਦਸਤ 'ਚ ਅਰਾਮ
ਜੇਕਰ ਤੁਸੀਂ ਪੇਟ ਦਰਦ ਜਾਂ ਦਸਤ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਮਲੀ ਇਸ ਦਾ ਹੱਲ ਕਰ ਸਕਦੀ ਹੈ। ਇਮਲੀ ਦੇ ਬੀਜਾਂ ਨੂੰ ਭੁੰਨ ਕੇ ਪੀਸ ਲਓ। ਇਸ ਦੇ 3 ਗ੍ਰਾਮ ਚੂਰਨ ਨੂੰ ਕੋਸੇ ਪਾਣੀ ਨਾਲ ਖਾਣ 'ਤੇ ਇਸ ਸਮੱਸਿਆ ਤੋਂ ਅਰਾਮ ਮਿਲਦਾ ਹੈ।
ਜ਼ਖਮ ਸੁਕਾਉਂਦੀ ਹੈ
ਪਾਤਾਲਕੋਟ ਦੇ ਆਦੀਵਾਸੀ ਇਮਲੀ ਦੀਆਂ ਪੱਤੀਆਂ ਦਾ ਰਸ ਆਪਣੇ ਜ਼ਖਮਾਂ 'ਤੇ ਲਗਾਉਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਰਸ ਜ਼ਖਮ ਨੂੰ ਛੇਤੀ ਸੁਕਾਉਂਦਾ ਹੈ।
ਵਧਾਵੇ ਭੁੱਖ
ਭੁੱਖ ਨਾ ਲੱਗੇ ਅਤੇ ਕੁਝ ਨਹੀਂ ਖਾਧਾ ਜਾਂਦਾ ਅਤੇ ਇਸੇ ਕਾਰਨ ਸਰੀਰ ਨੂੰ ਪੋਸ਼ਣ ਨਹੀਂ ਮਿਲਦਾ। ਜੇਕਰ ਤੁਹਾਨੂੰ ਵੀ ਇਹ ਸਮੱਸਿਆ ਹੈ ਤਾਂ ਪੱਕੀ ਹੋਈ ਇਮਲੀ ਦੇ ਫਲਾਂ ਨੂੰ ਪਾਣੀ 'ਚ ਮਸਲ ਕੇ ਰਸ ਤਿਆਰ ਕਰ ਲਓ। ਇਸ ਨੂੰ ਥੋੜ੍ਹੀ ਜਿਹੀ ਮਾਤਰਾ 'ਚ ਲੈ ਕੇ ਕਾਲੇ ਨਮਕ ਨਾਲ ਸੇਵਨ ਕਰੋ ਤਾਂ ਭੁੱਖ ਲੱਗਣ ਲੱਗੇਗੀ। ਰੋਜ਼ਾਨਾ ਦੋ ਵਾਰ ਇੰਝ ਕਰ ਨਾਲ ਭੁੱਖ ਨਾ ਲੱਗਣ ਦੀ ਸ਼ਿਕਾਇਤ ਦੂਰ ਹੁੰਦੀ ਹੈ।
ਪੀਲੀਏ ਤੋਂ ਛੁਟਕਾਰਾ
ਪੀਲੀਆ ਜੇਕਰ ਵੱਧ ਜਾਵੇ ਤਾਂ ਜਾਨਲੇਵਾ ਵੀ ਸਿੱਧ ਹੋ ਸਕਦਾ ਹੈ। ਇਸ ਦੇ ਲਈ ਡਾਕਟਰੀ ਇਲਾਜ ਤਾਂ ਚੱਲਦਾ ਹੈ ਪਰ ਜੇਕਰ ਇਮਲੀ ਦੀਆਂ ਪੱਤੀਆਂ ਅਤੇ ਫੁੱਲਾਂ ਨੂੰ ਪਾਣੀ 'ਚ ਉਬਾਲ ਕੇ ਕਾੜ੍ਹਾ ਬਣਾ ਕੇ ਪੀਲੀਏ ਦੇ ਮਰੀਜ਼ ਨੂੰ ਦਿੱਤਾ ਜਾਵੇ ਤਾਂ ਪੀਲੀਏ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਲਈ ਲਗਾਤਾਰ ਹਫਤੇ ਤੱਕ ਦੋ ਵਾਰ ਰੋਜ਼ਾਨਾ ਇਸ ਦਾ ਸੇਵਨ ਕਰਨਾ ਪੈਂਦਾ ਹੈ। ਹੈ ਨ ਸੌਖਾ ਫਾਰਮੂਲਾ।
ਬੁਖਾਰ 'ਚ ਲਾਭਦਾਇਕ
ਪੱਕੀ ਹੋਈ ਇਮਲੀ ਦੇ ਫਲਾਂ ਦੇ ਰਸ ਦੀ ਲੱਗਭਗ 15 ਗ੍ਰਾਮ ਮਾਤਰਾ ਬੁਖਾਰ ਤੋਂ ਪੀੜਤ ਵਿਅਕਤੀ ਨੂੰ ਦਿੱਤੀ ਜਾਵੇ ਤਾਂ ਬੁਖਾਰ ਉਤਰ ਜਾਂਦਾ ਹੈ। ਡਾਂਗ ਗੁਜਰਾਤ ਦੇ ਆਦੀਵਾਸੀ ਮੰਨਦੇ ਹਨ ਕਿ ਇਸ ਰਸ ਨਾਲ ਇਲਾਇਚੀ ਅਤੇ ਕੁਝ ਕੁ ਖਜੂਰਾਂ ਵੀ ਮਿਲਾ ਦਿੱਤੀਆਂ ਜਾਣ ਤਾਂ ਅਸਰ ਛੇਤੀ ਹੁੰਦਾ ਹੈ।
ਜਲਨ ਦੀ ਸਮੱਸਿਆ ਤੋਂ ਛੁਟਕਾਰਾ
ਪਾਤਾਲਕੋਟ 'ਚ ਆਦੀਵਾਸੀ ਇਮਲੀ ਨੂੰ ਔਸ਼ਧੀ ਮੰਨ ਕੇ ਇਸ ਦੀਆਂ ਪੱਤੀਆਂ ਨੂੰ ਮਿੱਟੀ ਦੇ ਬਰਤਨ 'ਚ ਭੁੰਨ ਲੈਂਦੇ ਹਨ। ਜਦੋਂ ਪੱਤੀਆਂ ਸੜ ਜਾਂਦੀਆਂ ਹਨ ਤਾਂ ਇਨ੍ਹਾਂ ਨੂੰ ਮਸਲ ਕੇ ਚੂਰਨ ਬਣਾ ਲਿਆ ਜਾਂਦਾ ਹੈ। ਇਕ ਚੱਮਚ ਤਿਲ ਦੇ ਤੇਲ 'ਚ ਲੱਗਭਗ 4 ਗ੍ਰਾਮ ਇਹ ਚੂਰਨ ਮਿਲਾ ਕੇ ਸਰੀਰ ਦੀ ਸੜੀ ਹੋਈ ਥਾਂ 'ਤੇ ਲਗਾਉਣ ਨਾਲ ਜਲਨ 'ਚ ਰਾਹਤ ਮਿਲਦੀ ਹੈ ਅਤੇ ਜ਼ਖਮ ਛੇਤੀ ਸੁੱਕਦਾ ਹੈ।
ਦਰਦ ਅਤੇ ਸੋਜ 'ਚ ਲਾਭਦਾਇਕ
ਇਮਲੀ ਦੇ ਔਸ਼ਧੀ ਗੁਣਾਂ 'ਚ ਇਹ ਗੁਣ ਵੀ ਸ਼ਾਮਲ ਹੈ। ਇਸ ਦੇ ਲਈ ਇਮਲੀ ਦੀਆਂ ਪੱਤੀਆਂ ਨੂੰ ਪਾਣੀ 'ਚ ਮਸਲ ਕੇ ਲੇਪ ਬਣਾਇਆ ਜਾਂਦਾ ਹੈ ਅਤੇ ਜੋੜਾਂ ਦੇ ਦਰਦ ਵਾਲੇ ਹਿੱਸਿਆਂ ਜਾਂ ਸੁੱਜੇ ਹੋਏ ਅੰਗਾਂ 'ਤੇ ਲਗਾ ਕੇ ਸੂਤੀ ਕੱਪੜੇ ਨਾਲ ਬੰਨ੍ਹ ਕੇ ਰੱਖਿਆ ਜਾਵੇ ਤਾਂ ਦਰਜ ਅਤੇ ਸੋਜ ਤੋਂ ਅਰਾਮ ਮਿਲਦਾ ਹੈ।
ਮਰਦਾਂ ਲਈ ਫਾਇਦੇਮੰਦ
ਜਵੈਣ, ਇਮਲੀ ਦੇ ਬੀਜ ਅਤੇ ਗੁੜ ਦੀ ਬਰਾਬਰ ਮਾਤਰਾ ਲੈ ਕੇ ਘਿਓ 'ਚ ਚੰਗੀ ਤਰ੍ਹਾਂ ਭੁੰਨ ਲਈ ਜਾਵੇ ਅਤੇ ਇਸ ਦੀ ਥੋੜ੍ਹੀ ਜਿਹੀ ਮਾਤਰਾ ਰੋਜ਼ਾਨਾ ਉਨ੍ਹਾਂ ਮਰਦਾਂ ਨੂੰ ਦਿੱਤੀ ਜਾਵੇ, ਜੋ ਬੱਚਾ ਪੈਦਾ ਕਰਨ 'ਚ ਅਸਮਰੱਥ ਹਨ ਤਾਂ ਇਸ ਨਾਲ ਉਨ੍ਹਾਂ ਦੀ ਮਰਦਾਨਗੀ ਵਧਦੀ ਹੈ ਅਤੇ ਸ਼ੁਕਰਾਣੂਆਂ ਦੀ ਗਿਣਤੀ ਵੱਧ ਜਾਂਦੀ ਹੈ। ਅਜਿਹਾ ਡਾਂਗ ਗੁਜਰਾਤ ਦੇ ਆਦੀਵਾਸੀਆਂ ਦਾ ਮੰਨਣੈ।