ਚੰਡੀਗੜ੍ਹ (ਵਿਵੇਕ)-ਨੂਰਮਹਿਲ ਸਥਿਤ ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੇ ਮਾਮਲੇ 'ਚ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਣਵਾਈ 25 ਮਈ ਤੱਕ ਟਾਲ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਮਹਾਰਾਜ ਦੇ ਕਥਿਤ ਬੇਟੇ ਦਿਲੀਪ ਝਾਅ ਨੇ ਆਪਣੇ ਪਿਤਾ ਦੀ ਮ੍ਰਿਤਕ ਦੇਹ ਉਸ ਨੂੰ ਸੌਂਪਣ ਦੀ ਪਟੀਸ਼ਨ ਦਾਇਰ ਕੀਤੀ ਹੈ, ਹਾਲਾਂਕਿ ਇਹ ਪਟੀਸ਼ਨ ਰੱਦ ਹੋ ਚੁੱਕੀ ਹੈ ਅਤੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਅੰਤਿਮ ਸੰਸਕਾਰ ਕਰਨ ਦਾ ਆਦੇਸ਼ ਦਿੱਤਾ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਵੀ ਆਪਣਾ ਪੱਲਾ ਝਾੜਦੀ ਨਜ਼ਰ ਆ ਰਹੀ ਹੈ।
ਨਹੀਂ ਪਤਾ ਸੀ ਜਿਨ੍ਹਾਂ ਨੂੰ ਹਸਾ ਕੇ ਆ ਰਿਹੈ, ਉਨ੍ਹਾਂ ਦਾ ਦਰਦ ਇੰਝ ਰੁਲਾ ਦੇਵੇਗਾ (ਦੇਖੋ ਤਸਵੀਰਾਂ)
NEXT STORY