ਮੁੰਬਈ- ਬਾਲੀਵੁੱਡ 'ਚ ਪਰੇਸ਼ ਰਾਵਲ ਦਾ ਨਾਂ ਉਨ੍ਹਾਂ ਅਭਿਨੇਤਾਵਾਂ 'ਚ ਲਿਆ ਜਾਂਦਾ ਹੈ, ਜਿਨਾਂ ਨੇ ਆਪਣੀ ਅਦਾਕਾਰੀ ਦੇ ਦਮ 'ਕੇ ਦਰਸ਼ਕਾਂ ਵਿਚਾਲੇ ਇਕ ਵੱਖਰੀ ਹੀ ਪਛਾਣ ਬਣਾਈ ਹੈ। ਇਨ੍ਹਾਂ ਨੂੰ ਬਾਲੀਵੁੱਡ 'ਚ 'ਬਾਬੂ ਭੈਯਾ' ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਪਰੇਸ਼ ਰਾਵਲ ਅੱਜ ਯਾਨੀ ਸ਼ਨੀਵਾਰ ਨੂੰ 65 ਸਾਲ ਦੇ ਹੋ ਗਏ ਹਨ। ਇਨ੍ਹਾਂ ਦਾ ਜਨਮ 30 ਮਈ 1950 ਨੂੰ ਮੁੰਬਈ, ਮਹਾਰਾਸ਼ਟਰ 'ਚ ਹੋਇਆ। ਇਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1984 'ਚ ਰਿਲੀਜ਼ ਫਿਲਮ 'ਹੋਲੀ' ਨਾਲ ਕੀਤੀ ਸੀ। ਪਰੇਸ਼ ਹੁਣ ਤੱਕ ਸਿਨੇਮਾ 'ਚ ਹਰ ਤਰ੍ਹਾਂ ਦੇ ਕਿਰਦਾਰ ਅਦਾ ਕਰ ਚੁੱਕੇ ਹਨ।
ਪਰਦੇ 'ਤੇ ਕਦੇ ਉਹ ਵਿਲੇਨ ਦੇ ਰੂਪ 'ਚ ਦਿਖੇ ਅਤੇ ਕਦੇ ਉਨ੍ਹਾਂ ਦਾ ਕਾਮਿਕ ਅੰਦਾਜ਼ ਦਰਸ਼ਕਾਂ ਨੂੰ ਠਹਾਕੇ ਲਗਾਉਂਦਾ ਦਿਖਾਈ ਦਿੱਤਾ। ਇਕ ਪਾਸੇ ਜਿੱਥੇ ਇਨ੍ਹਾਂ ਨੇ ਆਪਣੀ ਐਕਟਿੰਗ ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ ਉਥੇ ਹੀ ਉਹ ਆਪਣੇ ਫਨੀ ਅੰਦਾਜ਼ ਲਈ ਵੀ ਸੁਪਰਹਿੱਟ ਹੋਏ ਹਨ। ਉਨ੍ਹਾਂ ਦੇ ਕਈ ਅਜਿਹੇ ਫਨੀ ਡਾਇਲਾਗਸ ਹਨ, ਜਿਨ੍ਹਾਂ ਨੂੰ ਦਰਸ਼ਕ ਅੱਜ ਵੀ ਯਾਦ ਕਰਦੇ ਹਨ। ਇਨ੍ਹਾਂ ਨੇ ਆਪਣੇ ਡਾਇਲਾਗਸ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਪਰੇਸ਼ ਰਾਵਲ ਹੁਣ ਤੱਕ ਆਪਣੇ ਫਿਲਮੀ ਸਫਰ ਦੌਰਾਨ 'ਚਾਚੀ 420', 'ਹੇਰਾਫੇਰੀ', 'ਫਿਰ ਹੇਰਾਫੇਰੀ', 'ਦੀਵਾਨੇ ਹੁਏ ਪਾਗਲ', 'ਓ ਮਾਈ ਗਾਡ' ਆਦਿ ਫਿਲਮਾਂ 'ਚ ਕੰਮ ਕਰ ਚੁੱਕੇ ਹਨ।
ਬਾਲੀਵੁੱਡ ਦੇ ਹੀ-ਮੈਨ ਨੂੰ ਮਿਲੀ ਹਸਪਤਾਲ 'ਚੋਂ ਛੁੱਟੀ (ਦੇਖੋ ਤਸਵੀਰਾਂ)
NEXT STORY