ਜੀਵਨ ਕੀ ਹੈ?

You Are HereDharm
Friday, June 12, 2015-3:35 PM

ਵਿਲੀਅਮ ਸ਼ੈਕਸਪੀਅਰ ਨੇ ਕਿਹਾ ਸੀ—'ਜ਼ਿੰਦਗੀ ਇਕ ਰੰਗਮੰਚ ਹੈ ਅਤੇ ਅਸੀਂ ਸਾਰੇ ਇਸ ਦੇ ਕਲਾਕਾਰ ਹਾਂ।' ਸਾਰੇ ਲੋਕ ਜੀਵਨ ਨੂੰ ਆਪਣੇ-ਆਪਣੇ ਨਜ਼ਰੀਏ ਨਾਲ ਦੇਖਦੇ ਹਨ। ਕੋਈ ਕਹਿੰਦਾ ਹੈ ਜੀਵਨ ਇਕ ਖੇਡ ਹੈ, ਕੋਈ ਕਹਿੰਦਾ ਹੈ ਜੀਵਨ ਰੱਬ ਵਲੋਂ ਦਿੱਤੀ ਗਈ ਸੌਗਾਤ ਹੈ, ਕੋਈ ਕਹਿੰਦਾ ਹੈ ਜੀਵਨ ਇਕ ਯਾਤਰਾ ਹੈ, ਕੋਈ ਕਹਿੰਦਾ ਹੈ ਜੀਵਨ ਇਕ ਦੌੜ ਹੈ ਅਤੇ ਬਹੁਤ ਕੁਝ।
ਜੀਵਨ ਕੀ ਹੈ?
ਮਨੁੱਖ ਦਾ ਜੀਵਨ ਇਕ ਤਰ੍ਹਾਂ ਦੀ ਖੇਡ ਹੈ ਅਤੇ ਉਹ ਇਸ ਖੇਡ ਦਾ ਮੁੱਖ ਖਿਡਾਰੀ।
ਇਹ ਖੇਡ ਮਨੁੱਖ ਨੂੰ ਹਰ ਪਲ ਖੇਡਣੀ ਪੈਂਦੀ ਹੈ।
ਇਸ ਖੇਡ ਦਾ ਨਾਂ ਹੈ—ਵਿਚਾਰਾਂ ਦੀ ਖੇਡ।
ਇਸ ਖੇਡ ਵਿਚ ਮਨੁੱਖ ਨੂੰ ਦੁਸ਼ਮਣਾਂ ਤੋਂ ਬਚ ਕੇ ਰਹਿਣਾ ਪੈਂਦਾ ਹੈ।
ਮਨੁੱਖ ਆਪਣੇ ਦੁਸ਼ਮਣਾਂ ਤੋਂ ਉਸ ਵੇਲੇ ਤਕ ਨਹੀਂ ਬਚ ਸਕਦਾ ਜਦੋਂ ਤਕ ਉਸ ਦੇ ਦੋਸਤ ਉਸ ਦੇ ਨਾਲ ਨਹੀਂ।
ਮਨੁੱਖ ਦਾ ਸਭ ਤੋਂ ਵੱਡਾ ਦੋਸਤ 'ਵਿਚਾਰ' ਹੈ ਅਤੇ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਵੀ ਵਿਚਾਰ ਹੀ ਹੈ।
ਮਨੁੱਖ ਦੇ ਦੋਸਤਾਂ ਨੂੰ ਹਾਂਪੱਖੀ ਵਿਚਾਰ ਕਹਿੰਦੇ ਹਨ ਅਤੇ ਉਸ ਦੇ ਦੁਸ਼ਮਣਾਂ ਨੂੰ ਨਾਂਹਪੱਖੀ ਵਿਚਾਰ ਕਿਹਾ ਜਾਂਦਾ ਹੈ।
ਮਨੁੱਖ ਦਿਨ ਵਿਚ 60 ਹਜ਼ਾਰ ਤੋਂ 90 ਹਜ਼ਾਰ ਵਿਚਾਰਾਂ ਦੇ ਨਾਲ ਰਹਿੰਦਾ ਹੈ ਭਾਵ ਹਰ ਪਲ ਮਨੁੱਖ ਇਕ ਨਵੇਂ ਦੋਸਤ ਜਾਂ ਦੁਸ਼ਮਣ ਦਾ ਸਾਹਮਣਾ ਕਰਦਾ ਹੈ।
ਮਨੁੱਖ ਦਾ ਜੀਵਨ ਵਿਚਾਰਾਂ ਦੀ ਚੋਣ ਦੀ ਖੇਡ ਹੈ। ਇਸ ਖੇਡ ਵਿਚ ਮਨੁੱਖ ਨੇ ਇਹ ਪਛਾਣਨਾ ਹੁੰਦਾ ਹੈ ਕਿ ਕਿਹੜਾ ਵਿਚਾਰ ਉਸ ਦਾ ਦੁਸ਼ਮਣ ਹੈ ਅਤੇ ਕਿਹੜਾ ਉਸ ਦਾ ਦੋਸਤ। ਫਿਰ ਮਨੁੱਖ ਨੇ ਆਪਣਾ ਦੋਸਤ ਚੁਣਨਾ ਹੁੰਦਾ ਹੈ।
ਇਸ ਖੇਡ ਦਾ ਮੂਲ ਮੰਤਰ ਇਹੀ ਹੈ ਕਿ ਮਨੁੱਖ ਜਦੋਂ ਲਗਾਤਾਰ ਦੁਸ਼ਮਣ ਚੁਣਦਾ ਹੈ ਤਾਂ ਉਸ ਨੂੰ ਇਸ ਦੀ ਆਦਤ ਪੈ ਜਾਂਦੀ ਹੈ।
ਜਦੋਂ ਵੀ ਮਨੁੱਖ ਕੋਈ ਗਲਤੀ ਕਰਦਾ ਹੈ ਅਤੇ ਕੁਝ ਦੁਸ਼ਮਣ ਚੁਣ ਲੈਂਦਾ ਹੈ ਤਾਂ ਉਹ ਦੁਸ਼ਮਣ ਮਨੁੱਖ ਨੂੰ ਭੁਲੇਖਿਆਂ ਵਿਚ ਪਾ ਦਿੰਦੇ ਹਨ ਅਤੇ ਫਿਰ ਉਸ ਦਾ ਖੁਦ 'ਤੇ ਕਾਬੂ ਨਹੀਂ ਰਹਿੰਦਾ। ਫਿਰ ਉਹ ਲਗਾਤਾਰ ਆਪਣੇ ਦੁਸ਼ਮਣ ਚੁਣਦਾ ਰਹਿੰਦਾ ਹੈ।