ਸਿਹਤ ਵਧਾਊ ਖਾਣੇ ਦੇ ਨਿਯਮ

You Are HereHomegrown Tips
Monday, June 22, 2015-5:40 PM

ਪੂਰੀ ਤਰ੍ਹਾਂ ਗੈਰ ਪ੍ਰੋਸੈੱਸਡ ਖੁਰਾਕੀ ਪਦਾਰਥਾਂ ਦਾ ਸੇਵਨ ਕਰੋ। ਇਸ 'ਚ ਫਲ ਅਤੇ ਸਬਜ਼ੀਆਂ ਸ਼ਾਮਲ ਹਨ ਪਰ ਮੀਟ, ਮੱਛੀ, ਪੋਲਟਰੀ ਉਤਪਾਦ ਅਤੇ ਅੰਡੇ ਵੀ ਸ਼ਾਮਲ ਹੈ ਜੋ ਪ੍ਰੋਸੈੱਸਡ ਹੋਣ। ਦੂਸਰੇ ਸ਼ਬਦਾਂ 'ਚ ਜਦੋਂ ਬਾਜ਼ਾਰ ਤੋਂ ਖਾਣ ਦੀਆਂ ਚੀਜ਼ਾਂ ਖਰੀਦੋ ਤਾਂ ਉਨ੍ਹਾਂ ਚੀਜ਼ਾਂ 'ਤੇ ਧਿਆਨ ਕੇਂਦਰਿਤ ਕਰੋ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਪਕਾਇਆ ਜਾਂ ਤਿਆਰ ਨਾ ਕੀਤਾ ਗਿਆ ਹੋਵੇ। ਸਫੈਦ ਚਾਵਲ ਦੀ ਬਜਾਏ ਭੂਰੇ ਚਾਵਲ ਅਤੇ ਰਿਫਾਈਂਡ ਦਾਣੇਦਾਰ ਖੁਰਾਕੀ ਪਦਾਰਥਾਂ ਦੀ ਬਜਾਏ ਸਾਬਤ ਅਨਾਜ ਨੂੰ ਪਹਿਲ ਦਿਓ। ਸੇਬ ਦਾ ਜੂਸ ਪੀਣ ਨਾਲੋਂ ਬਿਹਤਰ ਹੈ ਦੋ ਸੇਬ ਖਾਣੇ।

ਜਿੰਨਾ ਜ਼ਿਆਦਾ ਸੰਭਵ ਹੋਵੇ ਘਰ ਦਾ ਬਣਿਆ ਖਾਣਾ ਹੀ ਖਾਓ। ਘਰ 'ਚ ਖਾਣ ਨਾਲ ਤੁਹਾਨੂੰ ਪ੍ਰੋਸੈੱਸਡ ਖੁਰਾਕੀ ਪਦਾਰਥਾਂ ਤੋਂ ਪ੍ਰਹੇਜ਼ ਕਰਨ 'ਚ ਆਸਾਨੀ ਰਹੇਗੀ। ਜੇਕਰ ਤੁਸੀਂ ਘਰ ਦਾ ਬਣਿਆ ਖਾਣਾ ਖਾਓਗੇ ਤਾਂ ਤੁਸੀਂ ਘਟੀਆ ਖਾਣੇ ਤੋਂ ਬਚੇ ਰਹੋਗੇ। ਹਾਲਾਂਕਿ ਇਹ ਆਸਾਨ ਨਹੀਂ ਹੈ ਪਰ ਵਿਵਹਾਰ 'ਚ ਬਦਲਾਅ ਲਈ ਦੁਹਰਾਅ ਅਤੇ ਅਭਿਆਸ ਦੀ ਲੋੜ ਹੁੰਦੀ ਹੈ। ਇਸ 'ਚ ਸਮਾਂ ਵੀ ਲੱਗਦਾ ਹੈ ਪਰ ਅਜਿਹਾ ਹੀ ਕਰੋ।

ਨਮਕ, ਮੱਖਣ ਅਤੇ ਤੇਲ ਦਾ ਇਸਤੇਮਾਲ ਲੋੜ ਅਨੁਸਾਰ ਹੀ ਕਰੋ। ਨਮਕ ਅਤੇ ਫੈਟ ਤੁਹਾਡੇ ਦੁਸ਼ਮਣ ਨਹੀਂ ਹਨ। ਸੁਆਦੀ ਅਤੇ ਸੰਤੁਸ਼ਟ ਕਰਨ ਵਾਲੇ ਖੁਰਾਕੀ ਪਦਾਰਥ ਤਿਆਰ ਕਰਨ 'ਚ ਇਨ੍ਹਾਂ ਦੀ ਵਰਤੋਂ ਹੁੰਦੀ ਹੈ।

ਸੁਆਦ ਵਧਾਉਣ ਵਾਲੀ ਸਮੱਗਰੀ ਨਾਲ ਹੀ ਸਬਜ਼ੀਆਂ ਜ਼ਿਆਦਾ ਸੁਆਦੀ ਬਣਦੀਆਂ ਹਨ ਪਰ ਇਨ੍ਹਾਂ ਦੇ ਦੀਵਾਨੇ ਹੀ ਨਾ ਬਣ ਜਾਓ।

ਜ਼ਿਆਦਾਤਰ ਪਾਣੀ ਹੀ ਪੀਓ ਪਰ ਕਾਫੀ ਤੇ ਕੋਲਡਡਿੰ੍ਰਕਸ ਵੀ ਇਕ ਸੀਮਤ ਮਾਤਰਾ 'ਚ ਪੀਤੇ ਜਾ ਸਕਦੇ ਹਨ।

ਸਾਰੇ ਪੀਣ ਵਾਲੇ ਪਦਾਰਥਾਂ 'ਚ ਕੈਲੋਰੀਜ਼ ਹੁੰਦੀਆਂ ਹਨ, ਇਸ ਲਈ ਸਾਰਿਆਂ ਨੂੰ ਇਕੋ ਜਿਹਾ ਸਮਝੋ। ਇਨ੍ਹਾਂ 'ਚ ਹਰ ਤਰ੍ਹਾਂ ਦੇ ਡਿੰ੍ਰਕਸ ਆਉਂਦੇ ਹਨ ਜਿਨ੍ਹਾਂ 'ਚ ਦੁੱਧ ਵੀ ਸ਼ਾਮਲ ਹੈ। ਇਕ ਸੀਮਤ ਮਾਤਰਾ 'ਚ ਇਨ੍ਹਾਂ ਦਾ ਸੇਵਨ ਠੀਕ ਹੈ ਪਰ ਇਨ੍ਹਾਂ ਦਾ ਸੇਵਨ ਘੱਟ ਤੋਂ ਘੱਟ ਰੱਖੋ। ਤੁਸੀਂ ਇਸ ਲਈ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਤੁਸੀਂ ਇਨ੍ਹਾਂ ਨੂੰ ਪਸੰਦ ਕਰਦੇ ਹੋ ਪਰ ਤੁਹਾਨੂੰ ਇਨ੍ਹਾਂ ਦਾ ਸੇਵਨ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਤੁਹਾਨੂੰ ਇਨ੍ਹਾਂ ਦੀ ਜ਼ਰੂਰਤ ਹੈ।

ਜਿੰਨਾ ਸੰਭਵ ਹੋ ਸਕੇ, ਉਨ੍ਹਾਂ ਲੋਕਾਂ ਨਾਲ ਅਕਸਰ ਖਾਣਾ ਖਾਓ ਜਿਨ੍ਹਾਂ ਦਾ ਅਕਸਰ ਤੁਹਾਨੂੰ ਖਿਆਲ ਰਹਿੰਦਾ ਹੈ। ਇਸ ਦੇ ਪੋਸ਼ਣ ਤੋਂ ਇਲਾਵਾ ਹੋਰ ਬਹੁਤ ਸਾਰੇ ਲਾਭ ਹਨ। ਇਸ ਨਾਲ ਤੁਸੀਂ ਹੌਲੀ-ਹੌਲੀ ਖਾਣਾ ਖਾਓਗੇ ਅਤੇ ਨਾਲ ਹੀ ਜ਼ਿਆਦਾ ਖੁਸ਼ ਵੀ ਰਹੋਗੇ।

About The Author

Anuradha Sharma

Anuradha Sharma is News Editor at Jagbani.