ਸੋਕਾ ਪ੍ਰਭਾਵਿਤ ਕੀਨੀਆ 'ਚ ਹੋਏ ਸੰਘਰਸ਼ ਦੌਰਾਨ 10 ਵਿਅਕਤੀਆਂ ਦੀ ਮੌਤ

Monday, March 20, 2017-5:27 PM

ਨੈਰੋਬੀ— ਸੋਕਾ ਪ੍ਰਭਾਵਿਤ ਕੀਨੀਆ ਅਤੇ ਪੇਂਡੂ ਭਾਈਚਾਰੇ ਦਰਮਿਆਨ ਪਸ਼ੂਆਂ ਦੀ ਚਰਾਗਾਹ ਨੂੰ ਲੈ ਕੇ ਹੋਏ ਟਕਰਾਅ ਦੌਰਾਨ 10 ਲੋਕਾਂ ਦੀ ਮੌਤ ਹੋ ਗਈ। ਇਸੀਓਲੋ ਕਸਬੇ ਦੇ ਪੁਲਸ ਮੁਖੀ ਚਾਲਸ ਅੋਟੀਟਾ ਨੇ ਸੋਮਵਾਰ (20 ਮਾਰਚ) ਨੂੰ ਦੱਸਿਆ ਕਿ ਦੇਸ਼ ਦੇ ਮੱਧਵਰਤੀ ਕਹੇ ਜਾਣ ਵਾਲੇ ਇਲਾਕੇ ਕੋਮ 'ਚ ਬੋਰਾਨਾ ਭਾਈਚਾਰੇ ਦੇ ਹੇਡਰਜ਼ ਅਤੇ ਸੰਬੁਰ ਭਾਈਚਾਰੇ ਵਿਚਕਾਰ ਗੋਲੀਬਾਰੀ ਹੋ ਗਈ। ਇਸ ਇਲਾਕੇ 'ਚ ਦੋਵਾਂ ਭਾਈਚਾਰਿਆਂ ਦੇ ਲੋਕ ਆਪਣੇ ਪਸ਼ੂ ਚਾਰਨ ਲਈ ਲੈ ਜਾਂਦੇ ਸਨ। ਪੁਲਸ ਮੁਖੀ ਨੇ ਕਿਹਾ, ''ਅਸੀਂ ਇਸ ਇਲਾਕੇ 'ਚ ਹੋਰ ਅਧਿਕਾਰੀ ਤੈਨਾਤ ਕਰ ਦਿੱਤੇ ਹਨ।'' ਜ਼ਿਕਰਯੋਗ ਹੈ ਕਿ ਇਸ ਤੋਂ ਇਕ ਹਫ਼ਤਾ ਪਹਿਲਾ ਪੱਛਮੀ ਬਾਰਿੰਗੋ ਇਲਾਕੇ ਦੇ ਮੁਕੁਤਾਨੀ 'ਚ ਚਰਾਗਾਹ ਨੂੰ ਲੈ ਕੇ ਇਲਕਾਮਸ ਅਤੇ ਪੋਕੋਟ ਭਾਈਚਾਰਿਆਂ ਦੇ ਲੋਕਾਂ 'ਚ ਹੋਈ ਝੜਪ ਦੌਰਾਨ 13 ਵਿਅਕਤੀਆਂ ਦੀ ਮੌਤ ਹੋ ਗਈ ਸੀ। ਬਾਰਿੰਗੋ ਪੁਲਸ ਅਨੁਸਾਰ ਬੀਤੇ ਐਤਵਾਰ (19 ਮਾਰਚ) ਨੂੰ ਮੁਕੁਤਾਨੀ ਇਲਾਕੇ 'ਚ ਪੋਕੋਟ ਭਾਈਚਾਰੇ ਦੇ ਲੋਕਾਂ ਨੇ ਇਲਕਾਮਸ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਲਈ ਪਹੁੰਚੇ ਪੁਲਸ ਅਧਿਕਾਰੀਆਂ ਦੇ ਵਾਹਨ 'ਤੇ ਗੋਲੀਬਾਰੀ ਕਰ ਦਿੱਤੀ ਸੀ, ਜਿਸ 'ਚ 4 ਪੁਲਸ ਅਧਿਕਾਰੀ ਜ਼ਖਮੀ ਹੋ ਗਏ ਸਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.