ਹੋਂਡੂਰਾਸ 'ਚ ਰਾਸ਼ਟਰਪਤੀ ਖ਼ਿਲਾਫ ਸਾਜ਼ਿਸ ਰਚਣ ਦੇ ਦੋਸ਼ 'ਚ ਤਿੰਨ ਵਿਅਕਤੀ ਦੋਸ਼ੀ ਕਰਾਰ

Monday, March 20, 2017-2:22 PM

ਤੇਗੁਸੀਗਲਪਾ— ਹੋਂਡੂਰਾਸ 'ਚ ਰਾਸ਼ਟਰਪਤੀ ਜੁਯਾਂਨ ਆਰਲੈਂਡੋ ਹੇਰਨਾਂਡੇਜ ਦੀ ਹੱਤਿਆ ਦੀ ਸਾਜਿਜ਼ ਰਚਣ ਦੇ ਦੋਸ਼ 'ਚ ਮੈਕਸੀਕੋ ਦੇ ਇਕ ਅਤੇ ਹੋਂਡੂਰਾਸ ਦੇ 2 ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ ਹੈ। ਨਿਆਇਕ ਬੁਲਾਰੇ ਅਤੇ ਸੁਰੱਖਿਆ ਅਧਿਕਾਰੀਆਂ ਨੇ ਸੋਮਵਾਰ (20 ਮਾਰਚ) ਨੂੰ ਇਹ ਜਾਣਕਾਰੀ ਦਿੱਤੀ। ਸੁਪਰੀਮ ਕੋਰਟ ਦੇ ਬੁਲਾਰੇ ਮਾਲਵਿਨ ਡੁਆਰਟੇ ਨੇ ਦੱਸਿਆ ਕਿ ਸਤੰਬਰ 2014 'ਚ ਹੇਰਨਾਂਡੇਜ ਦੀ ਹੱਤਿਆ ਦੀ ਸਾਜਿਸ਼ ਰਚਣ ਲਈ ਮੈਕਸੀਕੋ ਦੇ ਜੀਸਸ ਇਸਟ੍ਰੇਡਾ ਅਤੇ ਹੋਂਡੂਰਾਸ ਦੇ ਵਿਕਟਰ ਫਲੋਰੇਸ ਅਤੇ ਕੰਟਰੇਰਾਸ ਨੂੰ ਦੋਸ਼ੀ ਪਾਇਆ ਗਿਆ ਸੀ। ਫਲੋਰੇਸ ਅਤੇ ਕੰਟਰੇਰਾਸ ਨੂੰ ਅਪਰਾਧਿਕ ਸਾਜਿਜ਼ ਰਚਣ ਦਾ ਵੀ ਦੋਸ਼ੀ ਪਾਇਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਸਾਲ 2015 'ਚ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਤਿੰਨਾਂ ਨੂੰ ਬੀਤੇ ਸ਼ਨੀਵਾਰ (18 ਮਾਰਚ) ਦੀ ਅੱਧੀ ਰਾਤ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਨ੍ਹਾਂ ਨੂੰ 24 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਹੇਰਨਾਂਨਡੇਜ ਦੇ ਅਹੁੱਦਾ ਸੰਭਾਲਣ ਤੋਂ ਬਾਅਦ ਕਈ ਡਰੱਗ ਤਸਕਰਾਂ ਖ਼ਿਲਾਫ ਕਾਰਵਾਈ ਕੀਤੀ ਗਈ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.