ਰੂਸ ਨੇ ਇਜ਼ਰਾਈਲ ਦੇ ਰਾਜਦੂਤ ਨੂੰ ਕੀਤਾ ਤਲਬ

Monday, March 20, 2017-6:43 PM

ਮਾਸਕੋ— ਰੂਸ ਦੇ ਵਿਦੇਸ਼ ਮੰਤਰਾਲੇ ਨੇ ਮਾਸਕੋ 'ਚ ਇਜ਼ਰਾਈਲੀ ਰਾਜਦੂਤ ਨੂੰ ਸੀਰੀਆਈ ਸ਼ਹਿਰ ਪਲਮਾਇਰਾ ਨੇੜੇ ਇਜ਼ਰਾਈਲੀ ਫੌਜ ਵੱਲੋਂ ਕੀਤੇ ਗਏ ਹਮਲੇ 'ਤੇ ਵਿਰੋਧ ਜਤਾਉਣ ਲਈ ਤਲਬ ਕੀਤਾ ਹੈ। ਸੰਵਾਦ ਕਮੇਟੀ ਇੰਟਰਫੈਕਸ ਨੇ ਮੰਤਰਾਲੇ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਜ਼ਰਾਈਲੀ ਰਾਜਦੂਤ ਗੇਰੀ ਕੋਰੇਨ ਨੂੰ ਬੀਤੇ ਸ਼ੁੱਕਰਵਾਰ ਨੂੰ ਇਸ ਸੰਬੰਧ 'ਚ ਗੱਲਬਾਤ ਲਈ ਮੰਤਰਾਲੇ ਨੇ ਬੁਲਾਇਆ ਸੀ। ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਸੀਰੀਆਈ ਫੌਜ ਦੀ ਹਾਈ ਕਮਾਂਡ ਨੇ ਦੱਸਿਆ ਸੀ ਕਿ ਇਜ਼ਰਾਈਲੀ ਜੈੱਟ ਜਹਾਜ਼ ਨੇ ਸੀਰੀਆਈ ਹਵਾਈ ਖੇਤਰ ਦਾ ਉਲੰਘਣ ਕਰਦੇ ਹੋਏ ਪਲਮਾਇਰਾ ਦੇ ਨੇੜੇ ਫੌਜੀ ਚੌਕੀ ਨੂੰ ਨਿਸ਼ਾਨਾ ਬਣਾਇਆ ਸੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.