ਨਵੀਂ ਦਿੱਲੀ— ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਅੱਜ ਜ਼ਾਰੀ ਤਾਜੀ ਬੀ. ਡਬਲਯੂ. ਐੱਫ. ਰੈਂਕਿੰਗ 'ਚ ਇਕ ਸਥਾਨ ਦਾ ਫਾਇਦਾ ਹੋਇਆ ਹੈ, ਜਦਕਿ ਕਿਦਾਂਬੀ ਸ਼੍ਰੀਕਾਂਤ 2 ਸਥਾਨ ਹੇਠਾ ਫਿਸਲ ਗਿਆ ਹੈ। ਸਿੰਧੂ ਹੁਣ ਰੈਂਕਿੰਗ 'ਚ ਵਿਸ਼ਵ ਦੇ ਚੌਥੇ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਸ਼੍ਰੀਕਾਂਤ 10ਵੇਂ ਸਥਾਨ 'ਤੇ ਹੈ। ਅਸ਼ਵਿਨੀ ਪੋਨੱਪਾ ਅਤੇ ਐੱਨ ਸਿੱਕੀ ਰੇਡੀ ਦੀ ਮਹਿਲਾ ਡਬਲਜ਼ ਜੋੜੀ ਇਕ ਸਥਾਨ ਦੇ ਫਾਇਦੇ ਨਾਲ 24ਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਪ੍ਰਣਵ ਜੇਰੀ ਚੋਪੜਾ ਅਤੇ ਐੱਨ ਸਿੱਕੀ ਰੇਡੀ ਆਪਣੇ 20 ਸਥਾਨਾਂ 'ਤੇ ਕਾਇਮ ਹਨ। ਬਾਕੀ ਭਾਰਤੀਆਂ 'ਚੋਂ ਸਾਈਨਾ ਨੇਹਵਾਲ (16ਵੇਂ), ਬੀ. ਸਾਈ ਪ੍ਰਣੀਤ (19ਵੇਂ), ਐੱਚ. ਐੱਸ. ਪ੍ਰਣਯ (15ਵੇਂ) ਅਤੇ ਅਜੈ ਜੈਰਾਮ (17ਵੇਂ) ਆਪਣੇ ਪਿਛਲੇ ਸਥਾਨਾਂ 'ਤੇ ਬਰਕਰਾਰ ਹਨ। ਪੁਰਸ਼ਾ ਦੀ ਡਬਲਜ਼ ਰੈਂਕਿੰਗ ਚੋਟੀ 25 'ਚ ਕੋਈ ਭਾਰਤੀ ਜੋੜੀ ਸ਼ਾਮਲ ਨਹੀਂ ਹੈ।
ਪੀ.ਐੱਸ.ਜੀ. ਟਰਾਫੀ ਬਾਸਕੇਟਬਾਲ ਟੂਰਨਾਮੈਂਟ 'ਚ ਹਿੱਸਾ ਲੈਣਗੀਆਂ ਚੋਟੀ ਦੀਆਂ 8 ਟੀਮਾਂ
NEXT STORY