ਜੌਨਪੁਰ— ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ ਮੀਰਗੰਜ ਖੇਤਰ 'ਚ ਮੋਟਰਸਾਈਕਲ ਦੀ ਚਪੇਟ 'ਚ ਆਉਣ ਕਾਰਨ ਐਤਵਾਰ ਇਕ ਮਹਿਲਾ ਦੀ ਮੌਤ ਹੋ ਗਈ। ਪੁਲਸ ਮੁਤਾਬਕ ਮੀਰਗੰਜ ਇਲਾਕੇ ਦੇ ਮੱਛਲੀਸ਼ਹਿਰ-ਜੰਘਈ ਮਾਰਗ ਦੇ ਇਕ ਪਿੰਡ ਨੇੜੇ ਮੋਟਰਸਾਈਕਲ ਸਵਾਰ ਨੇ ਇਕ 50 ਸਾਲਾ ਨੂਰਜਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਰਿਸ਼ਤੇਦਾਰਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਾਰ ਕਰ ਦਿੱਤਾ। ਘਟਨਾ ਦੇ ਬਾਅਦ ਮੋਟਰਸਾਈਕਲ ਸਵਾਰ ਨੌਜਵਾਨ ਮੌਕੇ ਤੋ ਫਰਾਰ ਹੋ ਗਿਆ ਅਤੇ ਪੁਲਸ ਉਸ ਦੀ ਤਲਾਸ਼ ਕਰ ਰਹੀ ਹੈ।
ਭਰਾ ਦੇ ਵਿਆਹ 'ਚ ਜਾਣ ਲਈ ਜਿੱਦ ਕਰਦੀ ਰਹੀ ਲਾੜੀ, ਨਾਰਾਜ਼ ਪਤੀ ਨੇ ਮਾਰ ਦਿੱਤੀ ਗੋਲੀ
NEXT STORY