ਹਮੀਰਪੁਰ— ਉੱਤਰ ਪ੍ਰਦੇਸ਼ 'ਚ ਹਮੀਰਪੁਰ ਦੇ ਰਾਠ ਖੇਤਰ 'ਚ ਐਤਵਾਰ ਹੋਈ ਸੜਕ ਦੁਰਘਟਨਾ ਦੌਰਾਨ ਮੋਟਰਸਾਈਕਲ ਸਵਾਰ ਇਕ ਮਹਿਲਾ ਦੀ ਮੌਤ ਹੋ ਗਈ, ਜਦਕਿ ਦੰਪਤੀ ਜ਼ਖਮੀ ਹੋ ਗਏ। ਪੁਲਸ ਸੂਤਰਾਂ ਮੁਤਾਬਕ ਚਿਕਾਸੀ ਖੇਤਰ ਦੇ ਬਿਲਗਾਂਵ ਪਿੰਡ ਨਿਵਾਸੀ ਸ਼ਿਆਮਲਾਲ (40) ਆਪਣੀ ਪਤਨੀ ਧਨਕੁਂਵਰ ਅਤੇ ਚਾਚੀ ਪ੍ਰਮੋਦਰਾਣੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਨਵਾੜੀ ਖੇਤਰ ਦੇ ਭਰਵਾਰਾ ਪਿੰਡ ਜਾ ਰਹੇ ਸੀ। ਰਾਠ ਕਸਬੇ ਦੇ ਨੇੜੇ ਪਿੱਛੋ ਆ ਰਹੇ ਤੇਜ਼ ਰਫ਼ਤਾਰ ਟੱਰਕ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਪ੍ਰਮੋਦਰਾਣੀ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਸ਼ਿਆਮਲਾਲ ਅਤੇ ਉਸਦੀ ਪਤਨੀ ਧਨਕੁਂਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਘਟਨਾ ਦੇ ਬਾਅਦ ਚਾਲਕ ਟੱਰਕ ਛੱਡ ਕੇ ਫਰਾਰ ਹੋ ਗਿਆ। ਜ਼ਖਮੀ ਦੰਪਤੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਫਰਾਰ ਚਾਲਕ ਦੀ ਤਲਾਸ਼ ਕਰ ਰਹੀ ਹੈ।
ਦੋਸਾਂਝ ਦਾ ਨਵਾਂ ਦਿਲ 'ਜੀਤ' ਹੁਣ ਬੈਨੇਟ ਦੋਸਾਂਝ
NEXT STORY