ਇਸਲਾਮਾਬਾਦ— ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਭਾਰਤ ਨੂੰ ਚਿਤਾਵਨੀ ਦਿੱਤੀ ਕਿ ਜੰਗ ਲਈ ਮਜ਼ਬੂਤ ਉਸ ਦੀ ਸੇਨਾ ਕਿਸੇ ਵੀ ਹਮਲੇ ਦਾ ਜਵਾਬ ਦੇਣ ਦੇ ਕਾਬਿਲ ਹੈ। ਦੇਸ਼ ਦੇ ਸੇਨਾ ਮੁਖੀ ਜਨਰਲ ਰਾਹੀਲ ਸ਼ਰੀਫ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਕਦੀਂ ਸਰਜੀਕਲ ਸਟਰਾਈਕ ਕੀਤੀ ਤਾਂ ਭਾਰਤ ਪੀੜ੍ਹੀਆਂ ਤੱਕ ਉਸ ਨੂੰ ਨਹੀਂ ਭੁੱਲੇਗਾ।
ਰਾਹੀਲ ਸ਼ਰੀਫ ਨੇ ਦਿੱਤੀ ਭਾਰਤ ਨੂੰ ਚਿਤਾਵਨੀ
ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਇਸੇ ਤਰ੍ਹਾਂ ਹਮਲੇ ਕਰਦਾ ਰਿਹਾ ਤਾਂ ਭਾਰਤ ਆਪਣੇ ਬੱਚਿਆਂ ਨੂੰ ਇਹ ਸਿਖਾਵੇਗਾ ਕਿ ਸਰਜੀਕਲ ਸਟਰਾਈਕ ਹੁੰਦਾ ਕੀ ਹੈ। ਉਨ੍ਹਾਂ ਨੇ ਭਾਰਤ ਦੀ ਇਸ ਗੱਲ ਨੂੰ ਵੀ ਖਾਰਜ ਕੀਤਾ ਹੈ ਕਿ ਉਸ ਨੇ ਪਾਕਿਸਤਾਨ 'ਚ ਸਰਜੀਕਲ ਸਟਰਾਈਕ ਕੀਤਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਸੇਨਾ ਭਾਰਤੀ ਬਲਾਂ ਨੂੰ ਸਬਕ ਸਿਖਾਉਣ ਦੇ ਕਾਬਿਲ ਹੈ। ਖੈਬਰ ਕਬਇਲੀ ਖੇਤਰ 'ਚ ਦੇਸ਼ ਦੇ ਧਾਕੜ ਬੱਲੇਬਾਜ਼ ਸ਼ਾਹਿਦ ਅਫਰੀਦੀ ਦੇ ਨਾਂ 'ਤੇ ਇਕ ਕ੍ਰਿਕਟਰ ਸਟੇਡੀਅਮ ਦਾ ਉਦਘਾਟਨ ਕਰਨ ਤੋਂ ਬਾਅਦ ਕਬਾਇਲੀ ਬਜ਼ੁਰਗਾਂ ਨੂੰ ਸੰਬੋਧਿਤ ਕਰਦੇ ਹੋਏ ਜਨਰਲ ਨੇ ਪੁਸ਼ਟੀ ਕੀਤੀ ਹੈ ਕਿ ਉਹ ਤਿੰਨ ਸਾਲ ਦੇ ਕਾਰਜਕਾਲ ਤੋਂ ਬਾਅਦ 29 ਨਵੰਬਰ ਨੂੰ ਤੈਅ ਪ੍ਰੋਗਰਾਮ ਮੁਤਾਬਕ ਰੀਟਾਇਰ ਹੋਣਗੇ।
ਸ਼ਾਹੀਦ ਅਫਰੀਦੀ ਦੇ ਨਾਂ ਤੋਂ ਕ੍ਰਿਕਟ ਸਟੇਡੀਅਮ ਦਾ ਉਦਘਾਟਨ
ਉਨ੍ਹਾਂ ਕਿਹਾ ਕਿ ਉਹ ਰੀਟਾਇਰਮੈਂਟ ਤੋਂ ਬਾਅਦ ਆਪਣੀ ਸਾਰੀ ਜ਼ਿੰਦਗੀ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਲਈ ਸਮਰਪਿਤ ਕਰਨਗੇ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਆਮ ਨਾਗਰਿਕਾਂ ਖਾਸਕਰ ਬੱਚਿਆਂ ਅਤੇ ਮਹਿਲਾਵਾਂ, ਐਂਬੁਲੈਂਸਾਂ ਅਤੇ ਆਮ ਲੋਕਾਂ ਦੇ ਆਵਾਜ਼ਾਈ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਉਣ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਕੰਟਰੋਲ ਲਾਈਨ 'ਤੇ ਭਾਰਤੀ ਸੁਰੱਖਿਆ ਬਲਾਂ ਦੁਆਰਾ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰਨ ਦੇ ਬਾਵਜ਼ੂਦ ਜ਼ਿਆਦਾ ਸੰਜਮ ਦੀ ਵਰਤੋਂ ਕਰਦਾ ਹੈ। ਉਨ੍ਹਾਂ ਕਿਹਾ ਕਿ, ''ਅਸੀਂ ਬੇਕਸੂਰ ਲੋਕਾਂ 'ਤੇ ਜਾਣ ਬੁੱਝ ਕੇ ਕੀਤੇ ਗਏ ਹਮਲੇ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਪਾਕਿਸਤਾਨ ਭਾਰਤ ਦੇ ਕਿਸੇ ਵੀ ਹਮਲੇ ਤੋਂ ਪ੍ਰੇਸ਼ਾਨ ਨਹੀਂ : ਸੋਹੇਲ ਅਮਾਨ
ਦੂਜੇ ਪਾਸੇ ਹਵਾਈ ਸੇਨਾ ਚੀਫ ਮਾਰਸ਼ਲ ਸੋਹੇਲ ਅਮਾਨ ਨੇ ਕਿਹਾ ਕਿ ਪਾਕਿਸਤਾਨ ਭਾਰਤ ਦੇ ਕਿਸੇ ਵੀ ਖਤਰੇ ਤੋਂ ਪ੍ਰੇਸ਼ਾਨ ਨਹੀਂ ਹੈ ਅਤੇ ਉਸ ਦੀ ਜੰਗ ਲਈ ਮਜ਼ਬੂਤ ਸੇਨਾ ਕਿਸੇ ਵੀ ਹਮਲੇ ਦਾ ਜਵਾਬ ਦੇਣ ਦੇ ਕਾਬਿਲ ਹੈ। ਉਨ੍ਹਾਂ ਨੇ ਕਰਾਚੀ 'ਚ ਨੌਵੀਂ ਅੰਤਰਾਸ਼ਟਰੀ ਰੱਖਿਆ ਪ੍ਰਦਰਸ਼ਨੀ ਅਤੇ ਕਨਵੈਨਸ਼ਨ 'ਚ ਕਿਹਾ ਕਿ ਅਸੀਂ ਭਾਰਤ ਨੂੰ ਲੈ ਕੇ ਬਿਲਕੂਲ ਵੀ ਪ੍ਰੇਸ਼ਾਨ ਨਹੀਂ ਹਾਂ। ਉਨ੍ਹਾਂ ਕਿਹਾ ਕਿ ਚੰਗਾ ਹੋਵੇਗਾ ਜੇਕਰ ਭਾਰਤ ਸੰਜਮ ਦਿਖਾਵੇ ਅਤੇ ਤਣਾਅ ਵਧਣ ਤੋਂ ਰੋਕਣ ਲਈ ਕਸ਼ਮੀਰ ਮੁੱਦੇ ਦਾ ਹੱਲ ਕੱਢੇ।
ਪਾਕਿਸਤਾਨ 'ਚ ਫਰਜ਼ੀ ਦਸਤਾਵੇਜ਼ਾਂ 'ਤੇ ਰਹਿ ਰਹੇ 16 ਬੰਗਲਾਦੇਸ਼ੀ ਗ੍ਰਿਫਤਾਰ
NEXT STORY