ਬਠਿੰਡਾ ਜ਼ਿਲੇ ਦੀ ਉਤਰ ਦਿਸ਼ਾ 'ਚ ਸਥਿਤ ਭੁੱਚੋਮੰਡੀ ਵਿਧਾਨਸਭਾ ਹਲਕਾ ਹਮੇਸ਼ਾ ਤੋਂ ਸਿਆਸੀ ਲੋਕਾਂ ਦਾ ਸ਼ਿਕਾਰ ਰਿਹਾ ਹੈ। ਇਸ ਹਲਕੇ ਤੋਂ ਅਕਾਲੀ-ਭਾਜਪਾ ਸਰਕਾਰ ਸਮੇਂ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ ਜਿਸ ਕਾਰਣ ਅਕਾਲੀ-ਭਾਜਪਾ ਗਠਬੰਧਨ ਸਰਕਾਰ ਨੇ ਇਸ ਖੇਤਰ ਦੇ ਵਿਕਾਸ ਤੋਂ ਮੁੰਹ ਹੀ ਮੋੜ ਲਿਆ।
ਅਨਾਜ ਮੰਡੀ ਦਾ ਨਿਰਮਾਣ ਸ਼ੁਰੂ ਹੋਇਆ ਪਰ ਅਧੂਰਾ ਰਿਹਾ, ਸਿਵਲ ਹਸਪਤਾਲ ਦੀ ਤਰਸਯੋਗ ਹਾਲਤ ਦੇਖਣ ਯੋਗ ਹੈ। ਇਸ ਸੀਟ 'ਤੇ ਅਕਾਲੀ ਵਿਧਾਇਕ ਵੀ ਵਿਰਾਜਮਾਨ ਰਿਹਾ ਵਿਕਾਸ ਕਾਰਜ ਫਿਰ ਵੀ ਨਹੀਂ ਹੋਇਆ। ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਅਜਾਇਬ ਸਿੰਘ ਭੱਟੀ ਇਸ ਹਲਕੇ 'ਚ ਦੋ ਵਾਰ ਵਿਧਾਇਕ ਬਣਿਆ ਪਰ ਫਿਰ ਵੀ ਵਿਕਾਸ ਨਹੀਂ ਕਰ ਪਇਆ।
ਮੁੱਖ ਮੁੱਦਾ
-ਅਨਾਜ ਮੰਡੀ ਦਾ ਅਧੂਰਾ ਨਿਰਮਾਣ
-ਪਾਣੀ ਅਤੇ ਸੀਵਰੇਜ ਦੀ ਸਮੱਸਿਆ
-ਗਲੀਆਂ ਨੂੰ ਪੱਕਾ ਕਰਨਾ
-ਸੜਕਾਂ ਦਾ ਨਿਰਮਾਣ ਅਤੇ ਲਾਈਟਾ ਲਾਉਣਾ
-ਸਕੂਲਾਂ ਅਤੇ ਹਸਪਤਾਲ 'ਚ ਸਟਾਫ ਦੀ ਕਮੀ
-ਖੇਡ ਸਟੇਡੀਅਮ ਦਾ ਵਾਅਦਾ ਖਟਾਈ 'ਚ
-ਰੋਜ਼ਗਾਰ ਦੇ ਸਾਧਨਾਂ ਦੀ ਕਮੀ
ਆਪਣੇ ਹੀ ਹਲਕੇ ਦੀ ਧਰੋਹਰ ਨਜ਼ਰ ਅੰਦਾਜ਼ ਕੀਤਾ ਸੁਖਬੀਰ ਬਾਦਲ ਨੇ!
NEXT STORY