ਗਿੱਦੜਬਾਹਾ : ਗਿੱਦੜਬਾਹਾ ਵਿਧਾਨ ਸਭਾ ਹਲਕਾ ਮੁੱਖ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਰਿਹਾ ਹੈ। ਇਕੋ-ਇਕ ਜ਼ਿਮਨੀ ਚੋਣ ਸਮੇਤ ਕੁੱਲ 12 ਚੋਣਾਂ ਵਿਚ 9 ਵਾਰ ਸ਼ਿਅਦ ਦਾ ਕਬਜ਼ਾ ਰਿਹਾ ਹੈ। ਖੁਦ ਪ੍ਰਕਾਸ਼ ਸਿੰਘ ਬਾਦਲ ਇੱਥੋਂ ਲਗਾਤਾਰ 5 ਵਾਰ (1969 ਤੋਂ ਲੈ ਕੇ 1985 ਤੱਕ) ਚੋਣ ਜਿੱਤੇ ਹਨ। ਇਸ ਤੋਂ ਬਾਅਦ ਸ. ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ 1995 ਦੀ ਜ਼ਿਮਨੀ ਚੋਣ ਸਮੇਤ ਲਗਾਤਾਰ 4 ਵਾਰ ਇਸ ਖੇਤਰ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਇਸ ਹਲਕੇ 'ਚ ਸ਼ਿਅਦ ਸਿਰਫ ਸਾਲ 1992 ਵਿਚ ਆਪਣੇ ਚੋਣ ਬਾਈਕਾਟ ਕਾਰਨ ਇਸ ਸੀਟ ਤੋਂ ਵਾਂਝਾ ਰਿਹਾ। ਇਸ ਖੇਤਰ ਤੋਂ ਕਾਂਗਰਸ ਦੇ ਰਘੂਬੀਰ ਸਿੰਘ ਨੇ ਬਹੁਜਨ ਸਮਾਜ ਪਾਰਟੀ ਦੇ ਰਾਜਪਾਲ ਨੂੰ ਹਰਾਇਆ। ਇਸ ਤੋਂ ਬਾਅਦ ਲਗਾਤਾਰ 4 ਵਾਰ ਸ਼ਿਅਦ ਦੇ ਵਿਜੇਰਥ ਨੂੰ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਰੋਕਿਆ। ਕਾਂਗਰਸ ਦੇ ਯੁਵਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਿਅਦ ਦੇ ਸੰਤ ਸਿੰਘ ਬਰਾੜ ਨੂੰ 13652 ਵੋਟਾਂ ਦੇ ਅੰਤਰ ਨਾਲ ਹਰਾਇਆ।
ਸੀਟ ਦਾ ਇਤਿਹਾਸ
ਸਾਲ |
ਪਾਰਟੀ |
ਜੇਤੂ |
1967 |
ਕਾਂਗਰਸ |
ਹਰਚਰਨ ਸਿੰਘ |
1969 |
ਸ਼ਿਅਦ |
ਪ੍ਰਕਾਸ਼ ਸਿੰਘ ਬਾਦਲ |
1972 |
ਸ਼ਿਅਦ |
ਪ੍ਰਕਾਸ਼ ਸਿੰਘ ਬਾਦਲ |
1977 |
ਸ਼ਿਅਦ |
ਪ੍ਰਕਾਸ਼ ਸਿੰਘ ਬਾਦਲ |
1980 |
ਸ਼ਿਅਦ |
ਪ੍ਰਕਾਸ਼ ਸਿੰਘ ਬਾਦਲ |
1985 |
ਸ਼ਿਅਦ |
ਪ੍ਰਕਾਸ਼ ਸਿੰਘ ਬਾਦਲ |
1992 |
ਕਾਂਗਰਸ |
ਰਘੁਵੀਰ ਸਿੰਘ” |
1995 (ਉਪ ਚੋਣ) |
ਸ਼ਿਅਦ |
ਮਨਪ੍ਰੀਤ ਸਿੰਘ ਬਾਦਲ |
1997 |
ਸ਼ਿਅਦ |
ਮਨਪ੍ਰੀਤ ਸਿੰਘ ਬਾਦਲ |
2002 |
ਸ਼ਿਅਦ |
ਮਨਪ੍ਰੀਤ ਸਿੰਘ ਬਾਦਲ |
2007 |
ਸ਼ਿਅਦ |
ਮਨਪ੍ਰੀਤ ਸਿੰਘ ਬਾਦਲ |
2012 |
ਕਾਂਗਰਸ |
ਅਮਰਿੰਦਰ ਸਿੰਘ ਰਾਜਾ ਵÎੜਿੰਗ |
ਪੰਜਾਬ ਚੋਣਾਂ 2017 : ਜਾਣੋ ਕਿਹੜੀ ਸਿਆਸੀ ਪਾਰਟੀ ਨੇ ਕਿਸ ਉਮੀਦਵਾਰ ਨੂੰ ਕਿੱਥੋਂ ਮੈਦਾਨ 'ਚੋਂ ਉਤਾਰਿਆ
NEXT STORY